ਵਿਕੀਵਰਸਟੀ:ਦਾਖਲਾ
Appearance
ਵਿਕੀਵਰਸਿਟੀ ਇੱਕ ਵਿਕੀ ਐ; ਹਰ ਕੋਈ ਉਸੇ ਵੇਲੇ ਸੋਧ ਸ਼ੁਰੂ ਕਰ ਸਕਦਾ ਐ।
ਫਿਰ ਵੀ, ਭਾਗੀਦਾਰਾਂ ਅਤੇ ਭਾਈਚਾਰੇ ਲਈ ਇੱਕ ਦਾਖਲ ਖਾਤਾ ਬਹੁਤ ਫਾਇਦੇਮੰਦ ਐ:
ਤੁਹਾਡੇ ਲਈ ਫ਼ਾਇਦੇ
- ਬਿਹਤਰ ਨਿੱਜਤਾ: ਜੇਕਰ ਤੁਸੀਂ ਦਰਜ ਨਹੀਂ ਕਰਦੇ, ਤਾਂ ਤੁਹਾਡਾ ip-ਪਤਾ ਯੋਗਦਾਨ ਦੇ ਨਾਲ ਜਨਤਕ ਤੌਰ 'ਤੇ ਦਾਖਲ ਕੀਤਾ ਜਾਵੇਗਾ, ਕਿਉਂਕਿ ਵਿਕੀਵਰਸਿਟੀ ਲਸੰਸ (CC by-sa 4.0 ਅਤੇ GFDL) ਲਈ ਗੁਣਾਂ ਦੀ ਲੋੜ ਹੁੰਦੀ ਏ।
- ਤੁਸੀਂ ਆਪਣੇ ਯੋਗਦਾਨਾਂ ਨੂੰ ਸੌਖੇ ਤਰੀਕੇ ਨਾਲ special:mycontributions ਵਰਕੇ ਰਾਹੀਂ ਪੈੜ ਕੱਢ ਸਕਦੇ ਹੋ ( ip-ਪਤਾ ਆਮ ਤੌਰ 'ਤੇ ਪੱਕੇ ਨਹੀਂ ਹੁੰਦੇ ਅਤੇ ਇੱਕ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਸਾਂਝਾ ਕੀਤਾ ਜਾ ਸਕਦਾ ਹੈ)।
- ਹੋਰ ਕਾਰਜਸ਼ੀਲਤਾਵਾਂ: ਸਿਰਫ਼ ਦਰਜ ਕੀਤੇ ਵਰਤੋਂਕਾਰ ਹੀ ਵਰਕਿਆਂ ਨੂੰ ਦੂਜੀ ਥਾਂ ਲਿਜਾ ਸਕਦੇ ਹਨ ਅਤੇ ਫਾਈਲਾਂ ਚੜਾ ਸਕਦੇ ਹਨ। ਅਤੇ ਤੁਸੀਂ ਆਪਣੀਆਂ ਵਰਤੋਂਕਾਰ ਤਰਜੀਹਾਂ ਬਣਾ ਸਕਦੇ ਹੋ, ਆਪਣੇ ਵਰਕੇ ਦੀ "ਦਿੱਖ" ਨੂੰ ਰੂਪ ਦੇ ਸਕਦੇ ਹੋ, ਜਾਵਾਸਕ੍ਰਿਪਟ ਅਤੇ css ਵਿੱਚ ਜੰਤਰਾਂ ਦੀ ਵਰਤੋਂ ਕਰ ਸਕਦੇ ਹੋ (ਜਾਂ ਤੁਸੀਂ ਆਪਣੀਆਂ ਖੁਦ ਦੀਆਂ ਲਿਪੀਆਂ ਲਿਖ ਸਕਦੇ ਹੋ) ਆਪਣੇ ਵਿਕੀ ਕੰਮ ਵਿੱਚ ਮਦਦ ਲਈ।
- ਤੁਹਾਡੇ ਕੋਲ ਇੱਕ ਨਿੱਜੀ ਮੁਢਲਾ ਵਰਕਾ ਅਤੇ ਗੱਲਬਾਤ ਵਰਕਾ ਹਨ ਜੋ ਤੁਹਾਨੂੰ ਤੁਹਾਡੇ ਕੰਮ ਨੂੰ ਪ੍ਰਬੰਧ ਕਰਨ ਅਤੇ ਦੂਜਿਆਂ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਦੇ ਹਨ।
ਭਾਈਚਾਰੇ ਲਈ
- ਇਹ ਸਾਨੂੰ ਤੁਹਾਡੇ ਨਾਲ ਸਮਝਣ ਅਤੇ ਕੰਮ ਕਰਨ ਵਿੱਚ ਮਦਦ ਕਰਦਾ ਐ! ਆਈਪੀ-ਪਤੇ ਵਾਲੇ ਖਾਤਿਆਂ ਨਾਲ ਗੱਲਬਾਤ ਕਰਨਾ ਬਹੁਤ ਮੁਸ਼ਕਲ ਐ, ਖਾਸ ਕਰਕੇ ਜੋਸ਼ੀਲੇ ਖਾਤਿਆਂ ਨਾਲ।
- ਵਿਕੀਵਰਸਿਟੀ ਲਸੰਸ (CC by-sa 4.0 ਅਤੇ GFDL) ਦੇ ਮੁਤਾਬਕ, ਯੋਗਦਾਨਾਂ ਦਾ ਲੇਖਕਾਂ ਨੂੰ ਸਿਹਰਾ ਦਿੱਤਾ ਜਾਣਾ ਜਰੂਰੀ ਏ। ਤੁਹਾਡਾ ਖਾਤਾ ਦਰਜ ਕਰਨਾ ਵਿਕੀਵਰਸਿਟੀ ਨੂੰ ਯੋਗਦਾਨਾਂ ਨੂੰ ਪੈੜ ਕੱਢਣ ਵਿੱਚ ਮਦਦ ਕਰਦਾ ਏ।