Jump to content

ਵਿਕੀਵਰਸਿਟੀ:ਵਿਕੀਵਰਸਿਟੀ ਭਾਈਚਾਰਾ

From Wikiversity
This page is a translated version of the page Wikiversity:Wikiversity community and the translation is 90% complete.

ਵਿਕੀਵਰਸਿਟੀ ਭਾਈਚਾਰਾ ਸਿੱਖਿਆ ਵਿੱਚ ਇੱਕ ਤਜਰਬੇ ਵਿੱਚ ਹਿੱਸਾ ਲੈ ਰਿਹਾ ਐ। 'ਸਿੱਖਿਆ ਦੇ ਸਾਧਨ ਵਜੋਂ ਵਿਕੀ ਤਕਨੀਕ ਨਾਲ ਕੀ ਕੀਤਾ ਜਾ ਸਕਦਾ ਐ?'

ਇਸ ਸਵਾਲ ਦਾ ਜਵਾਬ ਦੇਣ ਲਈ, ਵਿਕੀਵਰਸਿਟੀ ਦੇ ਭਾਗੀਦਾਰਾਂ ਵਿਚਕਾਰ ਵਿਕੀਵਰਸਿਟੀ ਤੇ ਰਚਨਾਤਮਕ ਗੱਲਬਾਤ ਦਾ ਸਮਰਥਨ ਕਰਨ ਲਈ ਸਮਰਪਿਤ ਐ। Wikiversity is devoted to individuals and individuality.

ਰਵਾਇਤੀ "ਇੱਟਾਂ ਅਤੇ ਸੀਮਿੰਟ" ਵਾਲੇ ਵਿਸ਼ਵਵਿਦਿਆਲੇ ਭੌਤਿਕ ਥਾਂ ਵਿੱਚ ਮੌਜੂਦ ਹੋਣ ਦੇ ਖਰਚੇ ਵੱਲੋਂ ਸੀਮਤ ਹਨ। ਰਵਾਇਤੀ ਵਿਸ਼ਵਵਿਦਿਆਲੇ ਤਾਲਮੇਲ ਵਾਲੀ "ਕਾਰਖਾਨਾ" ਪਹੁੰਚ ਰਾਹੀਂ "ਅਸੈਂਬਲੀ ਲਾਈਨ" ਸਿੱਖਿਆ ਲਈ ਵਿਦਿਆਰਥੀਆਂ ਨੂੰ ਟੋਲਿਆਂ ਵਿੱਚ ਇਕੱਠਾ ਕਰਦੇ ਹਨ।

ਵਿਕੀਵਰਸਿਟੀ ਇੱਕ ਸਿੱਖਣ ਵਾਲੀ ਆਭਾਸੀ-ਥਾਂ(virtual) ਵਿੱਚ ਮੌਜੂਦ ਹੈ ਜਿੱਥੇ ਸਿਖਿਆਰਥੀਆਂ ਦੀਆਂ ਵਿਅਕਤੀਗਤ ਦਿਲਚਸਪੀਆਂ ਅਤੇ ਲੋੜਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ।

ਸਰਗਰਮ ਸਿੱਖਿਆ

ਵਿਕੀਵਰਸਿਟੀ ਵੱਲੋਂ ਵਿਅਕਤੀਗਤ ਲੌੜਾਂ ਪੂਰੀਆਂ ਕਰਨ ਲਈ, ਇਹ ਜ਼ਰੂਰੀ ਹੈ ਕਿ ਹਰੇਕ ਵਿਕੀਵਰਸਿਟੀ ਭਾਗੀਦਾਰ ਇੱਕ ਸਰਗਰਮ ਸਿੱਖਿਅਕ ਹੋਵੇ। ਏਹਦਾ ਮਤਲਬ ਆ ਕਿ ਤੁਹਾਡੀਆਂ ਦਿਲਚਸਪੀਆਂ, ਟੀਚਿਆਂ ਅਤੇ ਵਿਦਿਅਕ ਤਜ਼ਰਬਿਆਂ ਨੂੰ ਵਿਕੀਵਰਸਿਟੀ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਸਾਂਝਾ ਕਰਨਾ। ਸਾਂਝਾ ਕਰਨ ਨਾਲ, ਦੂਜੇ ਤੁਹਾਡੀਆਂ ਲੋੜਾਂ ਬਾਰੇ ਸਿੱਖਣਗੇ ਅਤੇ ਤੁਹਾਨੂੰ ਉਹਨਾਂ ਸਰੋਤਾਂ ਅਤੇ ਗਤੀਵਿਧੀਆਂ ਵੱਲ ਇਸ਼ਾਰਾ ਕਰਨ ਵਿੱਚ ਮਦਦ ਕਰਨਗੇ ਜੋ ਤੁਹਾਡੀਆਂ ਲੋੜਾਂ ਪੂਰੀਆਂ ਕਰਨਗੀਆਂ।

ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਕੇ ਤੁਸੀਂ ਵਿਕੀਵਰਸਿਟੀ ਭਾਈਚਾਰੇ ਦੀ ਥਾਂ ਵਿੱਚ ਸਿੱਖਣ ਦੀ ਆਪਣੀ ਨਿੱਜੀ ਦੁਨੀਆਂ ਤੋਂ ਬਾਹਰ ਚਲੇ ਜਾਂਦੇ ਹੋ ਜਿੱਥੇ ਸਿਖਿਆਰਥੀ ਵਿਕੀਵਰਸਿਟੀ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ ਜਦੋਂ ਉਹ ਸਿੱਖਦੇ ਹਨ। ਵਿਕੀਵਰਸਿਟੀ ਦੇ ਅੰਦਰ ਸਿਖਿਆਰਥੀ ਅਤੇ ਸਿੱਖਿਅਕ ਦੇ ਵਿੱਚ ਅੰਤਰ ਬਹੁਤ ਲਚਕਦਾਰ ਐ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਸਿੱਖ ਰਹੇ ਹੋ, ਤਕਰੀਬਨ ਹਮੇਸ਼ਾ ਹੋਰ ਵਿਕੀਵਰਸਿਟੀ ਭਾਗੀਦਾਰ ਹੋਣਗੇ ਜੋ ਤੁਹਾਡੇ ਤੋਂ ਕੁਝ ਸਿੱਖ ਸਕਦੇ ਹਨ।

"ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ FOO ਸਿਖਾਵੇ।"

ਵਿਕੀਵਰਸਿਟੀ ਵਿਖੇ, ਉਹ "ਕੋਈ" ਕੌਣ ਹੈ? ਜੇਕਰ ਅਸੀਂ ਸਾਰੇ ਭਾਈਚਾਰਕ ਸਿੱਖਿਆ ਦੀ ਭਾਵਨਾ ਨੂੰ ਅਪਣਾਉਂਦੇ ਹਾਂ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ "ਕੋਈ" "ਅਸੀਂ" ਹਾਂ। ਖਾਸ ਤੌਰ 'ਤੇ ਵਿਕੀਵਰਸਿਟੀ ਦੀ ਸ਼ੁਰੂਆਤ ਵੇਲੇ ਸਾਨੂੰ ਸਾਰਿਆਂ ਨੂੰ ਸਿੱਖਣ ਦੇ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਵਿਕੀਵਰਸਿਟੀ ਦੀ ਉਸਾਰੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

'ਵਿਕੀਪੀਡੀਆ ਨਮੂਨਾ'

ਅੱਜਕੱਲ੍ਹ, ਬਹੁਤ ਸਾਰੇ ਲੋਕ ਵਿਕੀਪੀਡੀਆ ਦੇ ਸਿਰਫ਼ "ਵਰਤੋਂਕਾਰ" ਹੀ ਹਨ - ਉਹ ਲੋਕ ਜੋ ਵਿਕੀਪੀਡੀਆ ਦੀ ਸਮੱਗਰੀ ਪੜ੍ਹਦੇ ਹਨ ਪਰ ਵਿਕੀਪੀਡੀਆ ਦੇ ਲੇਖਾਂ ਵਿੱਚ ਕੋਈ ਸੋਧ ਨਹੀਂ ਕਰਦੇ। ਵਿਕੀਪੀਡੀਆ ਦੇ ਸ਼ੁਰੂ ਵਿੱਚ (ਜਦੋਂ ਕੋਈ ਸਮੱਗਰੀ ਨਹੀਂ ਸੀ), ਕੋਈ ਵੀ ਸਿਰਫ਼ ਵਰਤੋਂਕਾਰ ਨਹੀਂ ਹੋ ਸਕਦਾ ਸੀ... ਵਿਕੀਪੀਡੀਆ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਗਰਮ ਸੋਧਕ ਹੋਣਾ ਪਿਆ ਅਤੇ ਸਮੱਗਰੀ ਤਿਆਰ ਕਰਨੀ ਪਈ। ਵਿਕੀਵਰਸਿਟੀ ਵੀ ਇਸੇ ਹਾਲਤ ਵਿੱਚ ਹੈ ਅਤੇ ਇਸਨੂੰ ਅਜਿਹੇ ਸਰਗਰਮ ਭਾਗੀਦਾਰਾਂ ਦੀ ਲੋੜ ਹੈ ਜੋ ਸਿੱਖਣ ਵਾਲੇ ਅਤੇ ਵਿਕੀ ਸੋਧਕ ਦੋਵੇਂ ਹੋ ਸਕਣ। ਪਰ, ਵਿਕੀਵਰਸਿਟੀ ਦਾ ਟੀਚਾ ਇਹ ਹੈ ਕਿ ਇਸਦੇ ਭਾਗੀਦਾਰ ਹਮੇਸ਼ਾ ਸਰਗਰਮ ਵਿਕੀ ਸੋਧਕ ਹੀ ਰਹਿਣ, ਭਾਵੇਂ ਵਿਕੀਵਰਸਿਟੀ ਵਿੱਚ ਵੱਡੀ ਮਾਤਰਾ ਵਿੱਚ "ਵਿਦਿਅਕ ਸਮੱਗਰੀ" ਅਤੇ "ਸਿੱਖਣ ਦੀ ਸਮੱਗਰੀ" ਮੌਜੂਦ ਹੋਵੇ।

'ਸਿਖਲਾਈ ਪ੍ਰੋਜੈਕਟ'

ਵਿਕੀਵਰਸਿਟੀ ਸਰਗਰਮ ਸਿੱਖਣ ਅਤੇ ਕਰਕੇ ਸਿੱਖਣ ਲਈ ਸਮਰਪਿਤ ਹੈ। ਵਿਕੀਵਰਸਿਟੀ ਭਾਈਚਾਰਕ ਢਾਂਚੇ ਦੀ ਮੂਲ ਇਕਾਈ ਸਿੱਖਣ ਪ੍ਰੋਜੈਕਟ ਹੈ। ਸਿੱਖਣ ਪ੍ਰੋਜੈਕਟ ਵਿਕੀ ਵਰਕੇ ਹਨ ਜਿੱਥੇ ਦਿਲਚਸਪੀ ਰੱਖਣ ਵਾਲੇ ਭਾਗੀਦਾਰਾਂ ਦੇ ਗਰੁੱਪ ਕਿਸੇ ਵਿਸ਼ੇ ਦੀ ਖੋਜ ਕਰਦੇ ਸਮੇਂ ਸਵਾਲਾਂ, ਵਿਚਾਰਾਂ ਅਤੇ ਜਵਾਬਾਂ ਨੂੰ ਸਾਂਝਾ ਕਰਨ ਲਈ ਇਕੱਠੇ ਹੁੰਦੇ ਹਨ। ਵਿਕੀਵਰਸਿਟੀ ਵਿੱਚ ਇੱਕ ਵਿਅਕਤੀ ਦੇ ਸਿੱਖਣ ਦੇ ਟੀਚੇ ਢੁਕਵੇਂ ਸਿੱਖਣ ਪ੍ਰੋਜੈਕਟਾਂ ਵਿੱਚ ਹਿੱਸਾ ਲੈ ਕੇ ਪੂਰੇ ਕੀਤੇ ਜਾਂਦੇ ਹਨ। ਇਹ ਸਾਡੇ ਵਿੱਚੋਂ ਹਰੇਕ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਹ ਸਿੱਖਣ ਪ੍ਰੋਜੈਕਟ ਤਿਆਰ ਕਰੀਏ ਅਤੇ ਉਹਨਾਂ ਵਿੱਚ ਹਿੱਸਾ ਲਈਏ ਜੋ ਸਾਨੂੰ ਆਪਣੇ ਟੀਚਿਆਂ ਵੱਲ ਵਧਣ ਵਿੱਚ ਮਦਦ ਕਰਨਗੇ। ਅੱਗੇ ਵਧੋ ਅਤੇ ਸ਼ਾਮਲ ਹੋਵੋ।

'

"ਉਸ ਸਮੇਂ ਸਾਨੂੰ ਇਹ ਸਮਝ ਨਹੀਂ ਸੀ ਕਿ ਇੱਕ ਭਾਈਚਾਰਾ ਕਿਵੇਂ ਬਣਾਇਆ ਜਾਵੇ ਅਤੇ ਇੱਕ ਭਾਈਚਾਰੇ ਨੂੰ ਚੰਗਾ ਕੰਮ ਕਰਨ ਲਈ ਕਿਵੇਂ ਸਮਰੱਥ ਬਣਾਇਆ ਜਾਵੇ" (source)

ਪਾਠਕ੍ਰਮ ਕਿੱਥੇ ਹਨ?

There is nothing that prevents Wikiversity participants from leading and attending conventional courses within Wikiversity. However, the wiki user interface is not well-suited for conventional courses and the Wikimedia Foundation Board of Trustees has directed the Wikiversity community away from courses (the Board's comments). Wikiversity participants are encouraged to innovate and create learning experiences that take full advantage of the wiki format for online community interactions. Non-traditional Learning Projects and other projects oriented towards learning about conventional course subjects are encouraged within Wikiversity. See: Wikiversity:Learning.

People can learn when they edit wikis. Wikibooks has one kind of learning project: make textbooks. Wikipedia has one kind of learning project: make encyclopedia articles. Wikiversity is the place for every kind of learning project that does not already take place at other Wikimedia projects.....that is the special role for Wikiversity.....the creation of many new learning projects that support the learning goals of Wikiversity participants.

ਵਿਕੀਵਰਸਟੀ ਭਾਈਚਾਰਿਆਂ ਦੀਆਂ ਕਿਸਮਾਂ

ਵਿਕੀਵਰਸਿਟੀ ਦੀਆਂ ਸਾਰੀਆਂ ਗਤੀਵਿਧੀਆਂ ਸਿੱਖਣ ਦੇ ਆਲੇ-ਦੁਆਲੇ ਹੁੰਦੀਆਂ ਹਨ। ਦੋ ਖਾਸ ਕਿਸਮਾਂ ਦੀਆਂ ਗਤੀਵਿਧੀਆਂ ਹਨ ਸੇਵਾ ਗਤੀਵਿਧੀਆਂ ਅਤੇ ਖੋਜ ਗਤੀਵਿਧੀਆਂ।