ਕੁਆਂਟਮ ਮਕੈਨਿਕਸ ਦੇ ਮੁਢਲੇ ਸਿਧਾਂਤ

From Wikiversity

ਇਸ ਤੋਂ ਪਹਿਲਾਂ ਕਿ ਅਸੀਂ ਕੁਆਂਟਮ ਮਕੈਨਿਕਸ ਦੀਆਂ ਮੁਢਲੀਆਂ ਗਣਿਤਿਕ ਧਾਰਨਾਵਾਂ ਤੇ ਨਜ਼ਰ ਪਾਈਏ, ਕੁਆਂਟਮ ਮਕੈਨਿਕਸ ਦੇ ਕੁੱਝ ਹੋਰ ਬੁਨਿਆਦੀ ਮੁਢਲੇ ਸਿਧਾਂਤਾਂ ਬਾਰੇ ਜਾਣਨਾ ਜਰੂਰੀ ਹੈ:

ਕੁਆਂਟਮ ਮਕੈਨਿਕਸ ਦੇ ਮੁਢਲੇ ਸਿਧਾਂਤ[edit]

ਇੱਕ ਪੋਲਰਾਇਡ ਫਿਲਮ ਰਾਹੀਂ ਸੰਚਾਰਿਤ ਹੋਣ ਵਾਲੇ ਜਾਂ ਸੋਖ ਲਏ ਜਾਣ ਵਾਲੇ ਫੋਟੋਨ ਬਾਰੇ ਕੁੱਝ ਵੀ ਸਪੈਸ਼ਲ ਨਹੀਂ ਹੈ। ਹੋਰ ਸਰਲ ਪ੍ਰਯੋਗਾਂ ਦੇ ਅਧਿਐਨ ਰਾਹੀਂ ਵੀ ਇਹੋ ਜਿਹੇ ਹੀ ਨਤੀਜੇ ਨਿਕਲਦੇ ਹਨ, ਜਿਵੇਂ, ਫੋਟੌਨਾਂ ਦੀ ਇੰਟਰਫੇਰੈਂਸ, ਅਤੇ ਸਟੈਰਨ-ਗਾਰਲੈੱਚ ਪ੍ਰਯੋਗ। ਇਹਨਾਂ ਸਧਾਰਨ ਪ੍ਰਯੋਗਾਂ ਦਾ ਅਧਿਐਨ ਸਾਨੂੰ ਕੁਆਂਟਮ ਮਕੈਨਿਕਸ ਦੇ ਹੇਠਾਂ ਲਿਖੇ ਮੁਢਲੇ ਸਿਧਾਂਤ ਬਣਾਉਣ ਲਈ ਪ੍ਰੇਰਿਤ ਕਰਦੇ ਹਨ:।

ਡੀਰਾਕ ਦਾ ਬਲੇਡ[edit]

ਕੁਆਂਟਮ ਮਕੈਨਿਕਸ ਸਿਰਫ ਸੰਭਵ ਪ੍ਰਯੋਗਾਂ ਦੇ ਨਤੀਜਿਆਂ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਹੀ ਦੇ ਸਕਦਾ ਹੈ। ਕੋਈ ਹੋਰ ਸਵਾਲ ਭੌਤਿਕ ਵਿਗਿਆਨ ਦੇ ਖੇਤਰ ਤੋਂ ਪਰੇ ਦਾ ਹੁੰਦਾ ਹੈ।

ਅਵਸਥਾਵਾਂ ਦੇ ਜੋੜ ਦਾ ਸਿਧਾਂਤ[edit]

ਕਿਸੇ ਇੱਕ ਦਿੱਤੀ ਹੋਈ ਅਵਸਥਾ ਵਿੱਚ ਕੋਈ ਵੀ ਸੂਖਮ ਸਿਸਟਮ (ਜਿਵੇਂ, ਇੱਕ ਪ੍ਰਮਾਣੂ, ਅਣੂ, ਜਾਂ ਕਣ) ਦੋ ਜਾਂ ਦੋ ਤੋਂ ਜਿਆਦਾ ਅਵਸਥਾਵਾਂ ਵਿੱਚ ਅਧੂਰੇ ਤੌਰ ਤੇ ਹਿੱਸਾ ਲੈ ਰਿਹਾ ਮੰਨਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ, ਹਰੇਕ ਅਵਸਥਾ ਦੋ ਜਾਂ ਜਿਆਦਾ ਹੋਰ ਅਵਸਥਾਵਾਂ ਦੇ ਇੱਕ ਜੋੜ ਦੇ ਤੌਰ ਤੇ ਮੰਨੀ ਜਾ ਸਕਦੀ ਹੈ। ਅਜਿਹੇ ਜੋੜ ਅਲੱਗ ਅਲੱਗ ਤਰੀਕਿਆਂ ਦੀ ਅਨੰਤ ਸੰਖਿਆ ਵਿੱਚ ਕੀਤੇ ਜਾ ਸਕਦੇ ਹਨ।

ਅਨਿਸ਼ਚਿਤਿਤਾ ਦਾ ਸਿਧਾਂਤ[edit]

ਇੱਕ ਸੂਖਮ ਸਿਸਟਮ ਤੇ ਕੀਤੀ ਗਈ ਪਰਖ ਇਸਨੂੰ ਇੱਕ ਜਾਂ ਜਿਆਦਾ ਖਾਸ ਅਵਸਥਾਵਾਂ ਵਿੱਚ (ਜੋ ਪਰਖ ਦੀ ਕਿਸਮ ਨਾਲ ਸਬੰਧਿਤ ਹਨ) ਵਿੱਚ ਜੰਪ ਕਰਨ ਤੇ ਮਜਬੂਰ ਕਰਦੀ ਹੈ। ਇਹ ਅਨੁਮਾਨ ਲਗਾਉਣ ਅਸੰਭਵ ਹੁੰਦਾ ਹੈ ਕਿ ਇੱਕ ਖਾਸ ਸਿਸਟਮ ਕਿਸ ਅੰਤਿਮ ਅਵਸਥਾ ਵਿੱਚ ਜੰਪ ਕਰੇਗਾ, ਫੇਰ ਵੀ ਇੱਕ ਦਿੱਤੇ ਹੋਏ ਸਿਸਟਮ ਦੀ ਇੱਕ ਦਿੱਤੀ ਹੋਈ ਅੰਤਿਮ ਅਵਸਥਾ ਵਿੱਚ ਜੰਪ ਕਰਨ ਦੀ ਸੰਭਾਵਨਾ ਦਾ ਅਨੁਮਾਨ ਲਾਇਆ ਜਾ ਸਕਦਾ ਹੈ।

Go to ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਧਾਰਨਾਵਾਂ