Course:ਕੁਆਂਟਮ ਮਕੈਨਿਕਸ/ਵਿਆਖਿਆਵਾਂ
ਕੁਆਂਟਮ ਮਕੈਨਿਕਸ ਦੀ ਵਿਆਖਿਆ ਕਥਨਾਂ ਦਾ ਇੱਕ ਅਜਿਹਾ ਸੈੱਟ ਹੈ ਜੋ ਮੋਜੂਦਾ ਥਿਊਰੀ ਤੋਂ ਪਰੇ ਕੁਆਂਟਮ ਮਕੈਨਿਕਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਭਾਵੇਂ ਕੁਆਂਟਮ ਮਕੈਨਿਕਸ ਨੇ ਸਖਤ ਸ਼ੁੱਧਤਾ ਕਾਇਮ ਰੱਖੀ ਹੈ ਅਤੇ ਪ੍ਰਯੋਗਿਕ ਪਰਖਾਂ ਰਾਹੀਂ ਗੁਜ਼ਰਿਆ ਹੈ, ਫੇਰ ਵੀ ਇਹਨਾਂ ਪ੍ਰਯੋਗਾਂ ਵਿੱਚੋਂ ਬਹੁਤ ਸਾਰੇ ਪ੍ਰਯੋਗ ਵੱਖਰੀਆਂ ਵਿਆਖਿਆਵਾਂ ਲਈ ਖੁੱਲੇ ਪਏ ਹਨ। ਬਹੁਤ ਸਾਰੇ ਦ੍ਰਿੜਤਾ ਨਾਲ ਕਹਿਣ ਵਾਲੇ ਸੋਚ ਦੇ ਸਕੂਲ ਮੌਜੂਦ ਹਨ, ਜੋ ਇਹ ਕਹਿਣ ਵਿੱਚ ਫਰਕ ਰੱਖਦੇ ਹਨ ਕਿ ਕੀ ਕੁਆਂਟਮ ਮਕੈਨਿਕਸ ਨੂੰ ਨਿਰਧਾਰਤਮਿਕ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜਾਂ ਨਹੀਂ, ਕੁਆਂਟਮ ਮਕੈਨਿਕਸ ਦੇ ਕਿਹੜੇ ਤੱਤਾਂ ਨੂੰ ਵਾਸਤਵਿਕ ਮੰਨਿਆ ਜਾਵੇ, ਅਤੇ ਹੋਰ ਮਸਲੇ ਵੀ ਹਨ।
ਇਹ ਸਵਾਲ ਭੌਤਿਕ ਵਿਗਿਆਨ ਦੇ ਫਿਲਸਾਫਰਾਂ ਲਈ ਵਿਸ਼ੇਸ਼ ਦਿਲਚਸਪੀ ਵਾਲਾ ਹੈ, ਕਿਉਂਕਿ ਭੌਤਿਕ ਵਿਗਿਆਨੀ ਇਸ ਵਿਸ਼ੇ ਵਿੱਚ ਇੱਕ ਸ਼ਕਤੀਸ਼ਾਲੀ ਦਿਲਚਸਪੀ ਦਿਖਾਉਣਾ ਜਾਰੀ ਰੱਖ ਰਹੇ ਹਨ। ਇਹ ਆਮਤੌਰ ਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਨੂੰ ਕੁਆਂਟਮ ਮਕੈਨਿਕਸ ਦੇ ਫਾਰਮੂਲਾ ਸੂਤਰੀਕਰਨ ਦੀ ਇੱਕ ਵਿਆਖਿਆ ਦੇ ਤੌਰ ਤੇ ਵਿਚਾਰਦੇ ਹਨ, ਜਿਸ ਵਿੱਚ ਥਿਊਰੀ ਦੀਆਂ ਗਣਿਤਿਕ ਇਕਾਈਆਂ ਦੇ ਭੌਤਿਕੀ ਅਰਥਾਂ ਬਾਰੇ ਦਰਸਾਇਆ ਜਾਂਦਾ ਹੈ।
ਵਿਆਖਿਆਵਾਂ ਦਾ ਇਤਿਹਾਸ
ਕੁਆਂਟਮ ਸਿਧਾਂਤਵਾਦੀਆਂ ਦੇ ਸ਼ਬਦ, ਜਿਵੇਂ ਵੇਵ ਫੰਕਸ਼ਨ ਅਤੇ ਮੈਟ੍ਰਿਕਸ ਮਕੈਨਿਕਸ ਦੀ ਪਰਿਭਾਸ਼ਾ, ਬਹੁਤ ਸਾਰੀਆਂ ਸਟੇਜਾਂ ਰਾਹੀਂ ਗੁਜ਼ਰੀ ਹੈ। ਉਦਾਹਰਨ ਦੇ ਤੌਰ ਤੇ, ਐਰਵਿਨ ਸ਼੍ਰੋਡਿੰਜਰ ਨੇ ਮੌਲਿਕ ਤੌਰ ਤੇ ਇਲੈਕਟ੍ਰੌਨ ਦੇ ਵੇਵ ਫੰਕਸ਼ਨ ਨੂੰ ਫੀਲਡ ਦੇ ਆਰਪਾਰ ਪੋਚੀ ਹੋਈ ਇਸਦੀ ਚਾਰਜ ਘਣਤਾ ਦੇ ਤੌਰ ਤੇ ਸਮਝਿਆ, ਜਦੋਂ ਕਿ ਮੈਕਸ ਬੌਰਨ ਨੇ ਫੀਲਡ ਦੇ ਆਰਪਾਰ ਵੰਡੀ ਹੋਈ ਇਲੈਕਟ੍ਰੌਨ ਦੀ ਪ੍ਰੋਬੇਬਿਲਟੀ ਡੈੱਨਸਟੀ ਦੇ ਤੌਰ ਤੇ ਇਸਦੀ ਪੁਨਰ ਵਿਆਖਿਆ ਕੀਤੀ। 1927 ਵਿੱਚ ਪੰਜਵੀਂ ਸੋਲਵੇਅ ਕਾਨਫਰੰਸ ਵਿਖੇ ਇਸ ਅਤੇ ਇਸਦੇ ਨਾਲ ਸਬੰਧਤ ਹੋਰ ਕਈ ਸਵਾਲਾਂ ਬਾਰੇ ਵਿਸਥਾਰਪੂਰਵਕ ਅਤੇ ਜੋਰਦਾਰ ਬਹਿਸ ਛਿੜੀ ਸੀ। ਬਹਿਸ ਹੁਣ ਤੱਕ ਜਾਰੀ ਰਹੀ ਹੈ।
ਇੱਕ ਸ਼ੁਰੂਆਤੀ ਵਿਆਖਿਆ ਨੇ ਕੌਪਨਹੀਗਨ ਇੰਟਰਪਰੈਟੇਸ਼ਨ ਨਾਮ ਪ੍ਰਾਪਤ ਕਰ ਲਿਆ ਹੈ, ਅਤੇ ਅਕਸਰ ਇਸਦੀ ਵਰਤੋ ਹੁੰਦੀ ਹੈ। ਹੋਰ ਤਾਜ਼ਾ ਵਿਆਖਿਆਤਮਿਕ ਸਕੰਲਪਾਂ ਵਿੱਚੋਂ ਕੁਆਂਟਮ ਡਿਕੋਹਰੈਂਸ ਅਤੇ ਮੈਨੀ ਵਰਲਡਜ਼ ਪ੍ਰਮੁੱਖ ਹਨ।
20ਵੀਂ ਸਦੀ ਦੇ ਜਿਆਦਾ ਸਮੇਂ ਦੌਰਾਨ, ਕੋਲੈਪਸ ਥਿਊਰੀਆਂ ਸਪੱਸ਼ਟ ਤੌਰ ਤੇ ਮੁੱਖਧਾਰਾ ਦ੍ਰਿਸ਼ਟੀਕੋਣ ਸਨ, ਅਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਦਾ ਸਵਾਲ ਜਿਆਦਾਤਰ ਇਸ ਗੱਲ ਦੁਆਲੇ ਘੁੰਮਦਾ ਰਿਹਾ ਕਿ ‘’ਕੋਲੈਪਸ’’ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ‘ਪਿਲੌਟ-ਵੇਵ (ਡਿ ਬ੍ਰੋਗਲਿ-ਬੋਹਮ-ਵਰਗੀ) ਜਾਂ ਮੈਨੀ ਵਰਲਡਜ਼ (ਐਵਰੈਸ਼ੀਅਨ) ਵਿਆਖਿਆਵਾਂ ਵਿੱਚੋਂ ਕਿਸੇ ਇੱਕ ਦੇ ਸਮਰਥਕ ਇਸ ਗੱਲ ਤੇ ਜੋਰ ਦੇਣ ਵੱਲ ਮਜਬੂਰ ਹਨ ਕਿ 1950ਵੇਂ ਤੋਂ 1980ਵੇਂ ਦਹਾਕਿਆਂ ਤੱਕ ਉਹਨਾਂ ਦੀਆਂ ਸਬੰਧਤ ਮੰਜਲਾਂ ਕਿਵੇਂ ਬੁੱਧੀ ਦੇ ਲੈਵਲ ਤੇ ਹਾਸ਼ੀਆ ਉੱਤੇ ਕਰ ਦਿੱਤੇ ਗਏ ਸਨ। ਇਸ ਸਮਝ ਮੁਤਾਬਿਕ, ਸਾਰੀਆਂ ਗੈਰ-ਕੋਲੈਪਸ ਥਿਊਰੀਆਂ (ਇਤਿਹਾਸਿਕ ਤੌਰ ਤੇ) ‘ਘੱਟ ਗਿਣਤੀ ਦੀਆਂ’ ਵਿਆਖਿਆਵਾਂ ਹਨ।
ਫੇਰ ਵੀ, 1990ਵੇਂ ਦਹਾਕੇ ਤੋਂ ਬਾਦ, ਗੈਰ-ਕੋਲੈਪਸ ਥਿਊਰੀਆਂ ਪ੍ਰਤਿ ਦਿਲਚਸਪੀ ਨੇ ਦੁਬਾਰਾ ਤਰੱਕੀ ਕੀਤੀ ਹੈ। 2015 ਦਾ ਸਟੈਨਫੋਰਡ ਇੰਸਾਇਕਲੋਪੀਡੀਆ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਨੂੰ ਬੋਹਮੀਅਨ ਮਕੈਨਿਕਸ (ਪੀਲੌਟ-ਵੇਵ ਥਿਊਰੀਆਂ), ਕੋਲੈਪਸ ਥਿਊਰੀਆਂ, ਮੈਨੀ-ਵਰਲਡ ਇੰਟ੍ਰਪ੍ਰੈਟੇਸ਼ਨਾਂ, ਮਾਡਲ ਇੰਟ੍ਰਪ੍ਰੈਟੇਸ਼ਨਾਂ ਅਤੇ ਰਿਲੇਸ਼ਨਲ ਇੰਟ੍ਰਪ੍ਰੈਟੇਸ਼ਨਾਂ ਵਿੱਚ ਗਰੁੱਪਬੱਧ ਕਰਨ ਯੋਗ ਸੁਝਾਵਾਂ ਦੀਆਂ ਸ਼੍ਰੇਣੀਆਂ ਦੇ ਤੌਰ ਤੇ ਗਰੁੱਪਬੱਧ ਕਰਦਾ ਹੈ।
1990 ਤੋਂ 2000 ਦੌਰਾਨ ਮੁੱਖਧਾਰਾ ਦ੍ਰਿਸ਼ਟੀਕੋਣ ਦੇ ਇੱਕ ਮੋਟੇ ਗਾਈਡ ਵਿਕਾਸ ਦੇ ਤੌਰ ਤੇ, ਜੁਲਾਈ 2011 ਦੇ ‘ਕੁਆਂਟਮ ਫਿਜ਼ਿਕਸ ਐਂਡ ਦਿ ਨੇਚਰ ਔਫ ਰਿਅਲਟੀ’ ਸੰਮੇਲਨ ਵਿੱਚ ਸ਼ੌਲੌਸ਼ਹਉਰ ਦੁਆਰਾ ਇੱਕ ਚੋਣ ਵਿੱਚ ਇੱਕਠੇ ਕੀਤੇ ਵਿਚਾਰਾਂ ਦੀ ਇੱਕ ਤਸਵੀਰ ਤੇ ਵਿਚਾਰ ਕਰੋ। ਵਿਦਵਾਨਾ, ਅਗਸਤ 1997 ਵਿੱਚ ‘ਫੰਡਾਮੈਂਟਲ ਪਰੌਬਲਮਜ਼ ਇਨ ਕੁਆਂਟਮ ਥਿਊਰੀ’ ਸੰਮੇਲਨ ਵਿੱਚ ਮੈਕਸ ਟੇਗਮਾਰਕ ਦੁਆਰਾ ਪੁਆਈਆਂ ਇੱਕ ਮਿਲਦੀ ਜੁਲਦੀਆਂ ਰਸਮੀ ਵੋਟਾਂ ਦਾ ਹਵਾਲਾ ਦਿੰਦੇ ਹਨ। ਵਿਦਵਾਨਾਂ ਦਾ ਕੱਢਿਆ ਪ੍ਰਮੁੱਖ ਨਤੀਜਾ ਇਹ ਹੈ ਕਿ ਕੌਪਨਹੀਗਨ ਇੰਟ੍ਰਪ੍ਰੈਟੇਸ਼ਨ ਅਜੇ ਵੀ ਰਾਜ ਕਰਦੀ ਹੈ, ਜਿਸਨੇ ਸਭ ਤੋਂ ਜਿਆਦਾ (42%) ਵੋਟਾਂ ਹਾਸਲ ਕੀਤੀਆਂ, ਭਾਵੇਂ ਮੁੱਖਧਾਰਾ ਦੇ ਧਿਆਨ ਵਿੱਚ ਮੈਨੀ-ਵਰਲਡਜ਼ ਇੰਟ੍ਰਪ੍ਰੈਟੇਸ਼ਨਾਂ ਜਿਆਦਾ ਵਧੀਆਂ ਹਨ।
“ਇੱਥੇ ਕੌਪਨਹੀਗਨ ਵਿਆਖਿਆਵਾਂ ਅਜੇ ਵੀ ਰਾਜ ਕਰਦੀਆਂ ਹਨ, ਖਾਸ ਤੌਰ ਤੇ ਜੇਕਰ ਅਸੀਂ ਇਸਦਾ ਸੂਚਨਾ-ਅਧਾਰਿਤ ਵਿਆਖਿਆਵਾਂ ਅਤੇ ਕੁਆਂਟਮ ਬੇਸੀਅਨ ਵਿਆਖਿਆ ਵਰਗੇ ਬੁੱਧੀਮਾਨ ਨਤੀਜਿਆਂ ਬਾਲ ਇੱਕਠਾ ਢੇਰ ਲਗਾਈਏ। ਟੈਗਮਾਰਕ ਦੀ ਵੋਟ ਪ੍ਰਕ੍ਰਿਆ ਵਿੱਚ, ਐਵਰੈੱਟ ਵਿਆਖਿਆ ਨੇ 17% ਵੋਟਾਂ ਹਾਸਲ ਕੀਤੀਆਂ, ਜੋ ਸਾਡੀ ਪਲੋਿੰਗ ਵਿੱਚ 18% ਵੋਟਾਂ ਦੀ ਸੰਖਿਆ ਨਾਲ ਮਿਲਦੀ ਜੁਲਦੀ ਹੈ।”