Jump to content

ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ

From Wikiversity

ਭੌਤਿਕ ਵਿਗਿਆਨ ਵਿੱਚ:

  • ਕਿਹੜੇ ਸਵਾਲ ਅਜੇ ਤੱਕ ਹੱਲ ਨਹੀਂ ਹੋਏ ਹਨ,
  • ਕਿਹੜੇ ਮਸਲੇ ਹੱਲ ਹੋਣੇ ਜਰੂਰੀ ਹਨ, ਅਤੇ
  • ਅਜਿਹੇ ਸਵਾਲਾਂ ਦੇ ਨਤੀਜਿਆਂ ਦੇ ਕੀ ਪ੍ਰਭਾਵ ਪੈਦਾ ਹੁੰਦੇ ਹਨ।

ਇਹ ਆਰਟੀਕਲ ਇਹਨਾਂ ਸਵਾਲਾਂ ਤੇ ਕੇਂਦ੍ਰਿਤ ਹੈ|

ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ[edit]

ਕਲਾਸੀਕਲ ਮਕੈਨਿਕਸ ਨੂੰ ਵਿਦਾ ਕਰ ਦੇਣ ਦੇ ਸਪਸ਼ਟ ਤੌਰ ਤੇ ਇਹ ਕਾਰਨ ਹਨ:

ਪ੍ਰਮਾਣੂਆਂ ਤੇ ਅਣੂਆਂ ਦੀ ਬੇਮੇਲ ਅਸਥਿਰਤਾ[edit]

ਕਲਾਸੀਕਲ ਭੌਤਿਕ ਵਿਗਿਆਨ ਮੁਤਾਬਿਕ, ਰੇਡੀਏਸ਼ਨ ਦੇ ਨਿਕਲਣ ਨਾਲ ਇੱਕ ਨਿਊਕਲੀਅਸ ਦੁਆਲੇ ਘੁੰਮਦੇ ਇੱਕ ਇਲੈਕਟ੍ਰੌਨ ਨੂੰ ਊਰਜਾ ਗੁਆ ਲੈਣੀ ਚਾਹੀਦੀ ਹੈ, ਅਤੇ ਦਰਜਾਵਾਰ ਤਰੀਕੇ ਨਾਲ ਨਿਊਕਲੀਅਸ ਵੱਲ ਨੂੰ ਕੁੰਡਲੀਦਾਰ ਰਸਤੇ ਰਾਹੀਂ ਚਲੇ ਜਾਣਾ ਚਾਹੀਦਾ ਹੈ। ਪ੍ਰਯੋਗਿਕ ਤੌਰ ਤੇ ਅਜਿਹਾ ਨਹੀਂ ਦੇਖਿਆ ਗਿਆ।

ਪ੍ਰਮਾਣੂਆਂ ਤੇ ਅਣੂਆਂ ਦੇ ਬੇਮੇਲ ਨਿਮਰ ਖਾਸ ਤਾਪਮਾਨ[edit]

ਕਲਾਸੀਕਲ ਫਿਜਿਕਸ ਦੀ ਬਰਾਬਰ-ਵੰਡ ਥਿਊਰਮ ਮੁਤਾਬਿਕ, ਇੱਕ ਪ੍ਰਮਾਣੂ ਜਾਂ ਅਣੂ ਸਿਸਟਮ ਦੀ ਅਜਾਦੀ ਦੀ ਹਰੇਕ ਡਿਗਰੀ ਨੂੰ ਅਪਣੀ ਮੋਲਰ ਖਾਸ ਹੀਟ ਵਿੱਚ R=2 ਜਿੰਨਾ ਯੋਗਦਾਨ ਪਾਉਣਾ ਚਾਹੀਦਾ ਹੈ, ਜਿੱਥੇ R ਅਦਰਸ਼ ਗੈਸ ਸਥਿਰ ਅੰਕ ਹੈ। ਅਸਲ ਵਿੱਚ, ਅਜਾਦੀ ਦੀਆਂ ਸਿਰਫ ਬਦਲੀਆਂ ਹੋਈਆਂ ਅਤੇ ਕੁੱਝ ਘੁਮਾਓਦਾਰ ਡਿਗਰੀਆਂ ਹੀ ਯੋਗਦਾਨ ਪਾਉਂਦੀਆਂ ਲਗਦੀਆਂ ਹਨ। ਅਜਾਦੀ ਦੀਆਂ ਕੰਪਨ ਵਾਲੀਆਂ ਡਿਗਰੀਆਂ ਸੰਯੋਗ ਨਾਲ ਕੋਈ ਵੀ ਯੋਗਦਾਨ ਪਾਉਂਦੀਆਂ ਨਜ਼ਰ ਨਹੀਂ (ਉੱਚ ਤਾਪਮਾਨ ਤੋਂ ਸਿਵਾਏ) ਆਉਂਦੀਆਂ ਲਗਦੀਆਂ ਹਨ, ਕਲਾਸੀਕਲ ਭੌਤਿਕ ਵਿਗਿਆਨ ਵਿੱਚ ਇਹ ਮੁਢਲੀ ਸਮੱਸਿਆ ਪਤਾ ਸੀ ਅਤੇ 19ਵੀਂ ਸਦੀ ਦੇ ਅੱਧ ਵਿੱਚ ਇਸ ਵੱਲ ਧਿਆਨ ਦਿੱਤਾ ਗਿਆ। ਕਹਾਣੀਆਂ ਜੋ ਭੌਤਿਕ ਵਿਗਿਆਨੀਆਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਸੋਚੀਆਂ ਮੁਤਾਬਿਕ ਕਲਾਸੀਕਲ ਭੌਤਿਕ ਵਿਗਿਆਨ ਨੇ ਸਭ ਕੁੱਝ ਸਮਝਾ ਦਿੱਤਾ ਹੈ, ਅਤੇ ਖੋਜਣ ਲਈ ਕੁੱਝ ਵੀ ਨਹੀਂ ਬਚਿਆ, ਵੱਡੇ ਪੱਧਰ ਤੇ ਸਬੂਤਾਂ ਤੋ ਬਗੈਰ ਸਨ।

ਅਲਟਰਾਵਾਇਲਟ ਵਿਨਾਸ਼[edit]

ਕਲਾਸੀਕਲ ਭੌਤਿਕ ਵਿਗਿਆਨ ਮੁਤਾਬਿਕ, ਖਲਾਅ ਵਿੱਚ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਊਰਜਾ ਛੋਟੀ ਤਰੰਗ ਲੰਬਾਈ ਦੇ ਰੂਪਾਂ ਦੁਆਰਾ ਚੁੱਕੀ ਊਰਜਾ ਦੇ ਝੁਕਾਓ ਕਾਰਨ ਅਨੰਤ ਹੁੰਦੀ ਹੈ। ਪ੍ਰਯੋਗਿਕ ਤੌਰ ਤੇ, ਅਜਿਹਾ ਕੋਈ ਝੁਕਾਓ ਨਹੀਂ ਹੁੰਦਾ, ਅਤੇ ਕੁੱਲ ਊਰਜਾ ਅਨੰਤ ਨਹੀਂ, ਸੀਮਤ ਹੁੰਦੀ ਹੈ।

ਤਰੰਗ-ਕਣ ਦੋਹਰਾਪਣ[edit]

ਕਲਾਸੀਕਲ ਭੌਤਿਕ ਵਿਗਿਆਨ ਤਰੰਗਾਂ ਜਾਂ ਕਣਾਂ ਨਾਲ ਨਿਬਟ ਸਕਦੀ ਹੈ। ਫੇਰ ਵੀ, ਕਈ ਪ੍ਰਯੋਗਾਂ (ਜਿਵੇਂ, ਪ੍ਰਕਾਸ਼ ਇੰਟਰਫੇਰੇਂਸ, ਫੋਟੋ-ਇਲੈਕਟ੍ਰਿਕ ਪ੍ਰਭਾਵ, ਇਲੈਕਟ੍ਰੌਨ ਡਿੱਫਰੈਕਸ਼ਨ) ਨੇ ਕਾਫੀ ਸਪਸ਼ਟਤਾ ਨਾਲ ਦਿਖਾਇਆ ਕਿ ਕਦੇ ਕਦੇ ਤਰੰਗਾਂ ਕਣਾਂ ਦੇ ਪ੍ਰਵਾਹ ਵਾਂਗ ਵਿਵਹਾਰ ਕਰਦੀਆਂ ਹਨ, ਤੇ ਕਦੇ ਕਦੇ ਕਣਾਂ ਦਾ ਪ੍ਰਵਾਹ ਤਰੰਗਾਂ ਦੀ ਤਰਾਂ ਵਿਵਹਾਰ ਕਰਦਾ ਹੈ। ਇਹ ਕਲਾਸੀਕਲ ਭੌਤਿਕ ਵਿਗਿਆਨ ਦੇ ਢਾਂਚੇ ਵਿੱਚ ਸਮਝਾਇਆ ਨਹੀਂ ਜਾ ਸਕਦਾ ਸੀ।

ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ ਤੇ ਜਾਓ


ਟੌਪਿਕ[edit]

ਲਾਲ ਰੰਗ ਵਾਲੇ ਟੌਪਿਕ ਉਹ ਹਨ ਜੋ ਮਹੱਤਵਪੂਰਨ ਹਨ ਪਰ ਅਜੇ ਉਹਨਾਂ ਤੇ ਕੰਮ ਨਹੀਂ ਹੋਇਆ ਹੈ। ਉਹਨਾਂ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ। ਜਿਹੜੇ ਟੌਪਿਕ ਤੁਸੀਂ ਸੋਚਦੇ ਹੋ ਕਿ ਮਹੱਤਵਪੂਰਨ ਹਨ ਜੋੜਨ ਲਈ ਤੁਹਾਡਾ ਸਵਾਗਤ ਹੈ।

ਕੁਆਂਟਮ ਮਕੈਨਿਕਸ ਕੋਰਸ ਲਈ ਟੌਪਿਕ
ਮੁੱਖ ਖੇਤਰ ਟੌਪਿਕ ਉੱਪ-ਸਫ਼ੇ
ਭੂਮਿਕਾ ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ ਬੇਮੇਲ ਅਸਥਿਰਤਾ, ਬੇਮੇਲ ਤਾਪਮਾਨ, ਅਲਟਰਾਵਾਇਲਟ ਵਿਨਾਸ਼, ਤਰੰਗ-ਕਣ ਡਿਊਲਿਟੀ
ਪੋਲਰਾਇਜ਼ੇਸ਼ਨ ਪੋਲਰਾਇਜ਼ੇਸ਼ਨ
ਧਾਰਨਾਵਾਂ ਮੁਢਲੀਆਂ ਧਾਰਨਾਵਾਂ ਬਲੇਡ,

ਅਵਸਥਾਵਾਂ ਦੇ ਜੋੜ, ਅਨਸਰਟਨਟੀ,

ਗਣਿਤਿਕ ਧਾਰਨਾਵਾ

ਕੈੱਟ ਸਪੇਸ, ਬਰਾ ਸਪੇਸ, ਓਪਰੇਟਰ, ਆਊਟਰ ਪ੍ਰੋਡਕਟ, ਆਈਗਨਵੈਲੀਊ ਅਤੇ ਆਈਗਨਵੈਕਟਰ, ਨਿਰੀਖਣਯੋਗ, ਮਯਿਰਮੈਂਟ, ਐਕਸਪੈਕਟੇਸ਼ਨ ਵੈਲਿਊ, ਡਿਜਨ੍ਰੇਸ਼ਨ, ਅਨੁਕੂਲ ਨਿਰੀਖਣਯੋਗ, ਅਨਸਰਟਨਟੀ ਰਿਲੇਸ਼ਨ, ਕੰਟੀਨਿਊਸ ਸਪੈਕਟ੍ਰਾ

ਪੁਜੀਸ਼ਨ ਅਤੇ ਮੋਮੈਂਟਮ ਜਾਣ-ਪਛਾਣ ਪੋਆਇਸ਼ਨ ਬਰੈਕਟਾਂ, ਤਰੰਗ ਫਕਸ਼ਨ
ਸ਼੍ਰੋਡਿੰਜਰ ਪ੍ਰਸਤੁਤੀਆਂ
ਮੋਮੈਂਟਮ ਪ੍ਰਸਤੁਤੀਆਂ
ਅਨਸਰਟਨੀ ਰਿਲੇਸ਼ਨ
ਡਿਸਪਲੇਸਮੈਂਟ ਓਪਰੇਟਰ

ਡਿਸਪਲੇਸਮੈਂਟ ਓਪਰੇਟਰ

ਕੁਆਂਟਮ ਡਾਇਨਾਮਿਕਸ ਗਤੀ ਦੀਆਂ ਸਮੀਕਰਨਾਂ
ਐਹਰਨਫੈਸਟ ਦੀ ਥਿਊਰਮ ਐਹਰਨਫੈਸਟ ਦੀ ਥਿਊਰਮ
ਸ਼੍ਰੋਡਿੰਜਰ ਇਕੁਏਸ਼ਨ ਸ਼੍ਰੋਡਿੰਜਰ ਇਕੁਏਸ਼ਨ
ਐਂਗੁਲਰ ਮੋਮੈਂਟਮ ਔਰਬਿਟਲ ਐਂਗੁਲਰ ਮੋਮੈਂਟਮ, ਐਂਗੁਲਰ ਮੋਮੈਂਟਮ ਦੇ ਆਈਗਨਮੁੱਲ
ਸਪਿੱਨ ਐਂਗੁਲਰ ਮੋਮੈਂਟਮ ਜਾਣ-ਪਛਾਣ