Jump to content

Course:ਕੁਆਂਟਮ ਮਕੈਨਿਕਸ/ਜਾਣ-ਪਛਾਣ/ਕੁਆਂਟਮ ਮਕੈਨਿਕਸ ਦਾ ਇਤਿਹਾਸ

From Wikiversity
HOME ਭੂਮਿਕਾ ਧਾਰਨਾਵਾਂ P ਤੇ M ਡਾਇਨਾਮਿਕਸ A-ਮੋਮੈਂਟਮ ਸਪਿੱਨ AM-ਜੋੜ TIP-ਥਿਊਰੀ TDP-ਥਿਊਰੀ I-ਕਣ S-ਥਿਊਰੀ RLE-ਥਿਊਰੀ
ਕੁਆਂਟਮ ਮਕੈਨਿਕਸ ਦਾ ਇਤਿਹਾਸ

ਕੁਆਂਟਮ ਮਕੈਨਿਕਸ ਦਾ ਇਤਿਹਾਸ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ
  • ਅਲਬਰਟ ਆਈਨਸਟਾਈਨ, ਜੋ ਕਈ ਕਾਰਨਾ ਕਰਕੇ ਕੁਆਂਟਮ ਮਕੈਨਿਕਸ ਦਾ ਜਨਮਦਾਤਾ ਸੀ, ਇਸ ਵਿਸ਼ੇ ਨਾਲ ਪਿਆਰ-ਨਫਰਤ ਵਾਲਾ ਸਬੰਧ ਰੱਖਦਾ ਸੀ। ਉਸਦਾ ਨੀਲ ਬੋਹਰ ਨਾਲ ਤਰਕ-ਵਿਤਰਕ ਵਿਗਿਆਨ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ- ਜਿਸ ਵਿੱਚ ਬੋਹਰ ਕੁਆਂਟਮ ਮਕੈਨਿਕਸ ਨੂੰ ਪੂਰੀ ਤਰਾਂ ਸਵੀਕਾਰ ਕਰਦਾ ਹੈ ਤੇ ਆਈਨਸਟਾਈਨ ਗਹਿਰਾਈ ਨਾਲ ਇਸ ਵਿਸ਼ੇ ਪ੍ਰਤਿ ਸ਼ੱਕੀ ਸੁਭਾਅ ਰੱਖਦਾ ਹੈ। ਜਿਆਦਾਤਰ ਭੌਤਿਕ ਵਿਗਿਆਨੀਆਂ ਦੁਆਰਾ ਇਹ ਆਮ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ ਕਿ ਬੋਹਰ ਜਿੱਤ ਗਿਆ ਅਤੇ ਆਈਨਸਟਾਈਨ ਹਾਰ ਗਿਆ। ਮੇਰੀ ਅਪਣੀ ਭਾਵਨਾ ਮੁਤਾਬਿਕ, ਮੈਂ ਸੋਚਦਾ ਹਾਂ ਕਿ ਭੌਤਿਕ ਵਿਗਿਆਨੀਆਂ ਦੇ ਵਧ ਰਹੀ ਗਿਣਤੀ ਦੁਆਰਾ ਇਹ ਰੱਵਈਆ ਆਈਨਸਟਾਈਨ ਦੇ ਦ੍ਰਿਸ਼ਟੀਕੋਣ ਨਾਲ ਇਨਸਾਫ ਨਹੀਂ ਕਰਦਾ।
  • ਬੋਹਰ ਅਤੇ ਆਈਨਸਟਾਈਨ ਦੋਵੇਂ ਰਹੱਸਵਾਦੀ ਗੁੰਝਲਦਾਰ ਇਨਸਾਨ ਸਨ। ਆਈਨਸਟਾਈਨ ਨੇ ਇਹ ਦਿਖਾਉਣ ਲਈ ਬਹੁਤ ਕੋਸ਼ਿਸ਼ ਕੀਤੀ ਕਿ ਕੁਆਂਟਮ ਮਕੈਨਿਕਸ ਬੇਤੁਕੀ ਹੈ; ਜਦੋਂਕਿ ਬੋਹਰ ਹਮੇਸ਼ਾਂ ਹੀ ਉਸਦੇ ਤਰਕਾਂ ਦਾ ਸਹਾਮਣਾ ਕਰਨ ਦੇ ਯੋਗ ਰਿਹਾ। ਪਰ ਅਪਣੀ ਆਖਰੀ ਹਮਲੇ ਵਿੱਚ ਆਈਨਸਟਾਈਨ ਨੇ ਕੁੱਝ ਬਹਤ ਹੀ ਗਹਿਰੀ ਚੀਜ਼ ਵੱਲ ਧਿਆਨ ਦਵਾਇਆ, ਜੋ ਇੰਨੀ ਜਿਆਦਾ ਮਨੁੱਖੀ ਬੁੱਧੀ ਤੋਂ ਉਲਟ ਸੀ, ਇੰਨੀ ਜਿਆਦਾ ਸਮੱਸਿਆਵਾਂ-ਯੁਕਤ ਸੀ, ਪਰ ਫੇਰ ਵੀ ਬਹੁਤ ਉਤੇਜਨਾ ਭਰਪੂਰ ਸੀ, ਕਿ 21ਵੀਂ ਸਦੀ ਦੇ ਸ਼ੁਰੂ ਵਿੱਚ ਇਸਨੇ ਸਿਧਾਂਤਵਾਦੀ ਭੌਤਿਕ ਵਿਗਿਆਨੀਆਂ ਨੂੰ ਅਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਆਈਨਸਟਾਈਨ ਦੀ ਆਖਰੀ ਮਹਾਨ ਖੋਜ- ਇਨਟੈਂਗਲਮੈਂਟ- ਪ੍ਰਤਿ ਬੋਹਰ ਦਾ ਇੱਕ ਮਾਤਰ ਜਵਾਬ ਇਸਦੀ ਪਰਵਾਹ ਨਾ ਕਰਕੇ ਅੱਖੋਂ ਓਹਲੇ ਕਰਨਾ ਹੀ ਸੀ।
  • ਇਨਟੈਂਗਲਮੈਂਟ ਦੀ ਘਟਨਾ ਕੁਆਂਟਮ ਮਕੈਨਿਕਸ ਦਾ ਮੂਲ ਤੱਥ ਹੈ, ਅਜਿਹਾ ਤੱਥ ਜੋ ਇਸਨੂੰ ਕਲਾਸੀਕਲ ਮਕੈਨਿਕਸ ਤੋਂ ਵੱਖਰਾ ਕਰਦਾ ਹੈ। ਭੌਤਿਕੀ ਸੰਸਾਰ ਵਿੱਚ ਕੀ ਵਾਸਤਵਿਕ ਹੈ, ਦੇ ਬਾਰੇ ਸਾਡੀ ਸਾਰੀ ਸਮਝ ਪ੍ਰਤਿ ਇਹ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਭੌਤਿਕੀ ਸਿਸਟਮਾਂ ਬਾਰੇ ਸਾਡੀ ਆਮ ਸਮਝ ਇਹ ਹੈ ਕਿ ਜੇਕਰ ਅਸੀਂ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਈਏ, ਯਾਨਿ ਕਿ ਸਿਧਾਂਤਿਕ ਤੌਰ ਤੇ ਸਭ ਕੁੱਝ ਜੋ ਵੀ ਕਿਸੇ ਸਿਸਟਮ ਬਾਰੇ ਜਾਣਿਆ ਜਾ ਸਕਦਾ ਹੋਵੇ, ਤਾਂ ਅਸੀਂ ਇਸਦੇ ਹਿੱਸਿਆਂ ਬਾਰੇ ਵੀ ਸਭ ਕੁੱਝ ਜਾਣਦੇ ਹੋਵਾਂਗੇ। ਜੇਕਰ ਸਾਨੂੰ ਕਿਸੇ ਆਟੋਮੋਬਾਈਲ ਦੀ ਹਾਲਤ ਦਾ ਸੰਪੂਰਣ ਗਿਆਨ ਹੋਵੇ, ਫੇਰ ਅਸੀਂ ਇਸਦੇ ਪਹੀਆਂ, ਇਸਦੇ ਇੰਜਣ, ਇਸਦੀ ਟਰਾਂਸਮਿਸ਼ਨ, ਅਤੇ ਸਮਾਨ ਨੂੰ ਸਾਂਭਣ ਵਾਲੇ ਇਕੱਲੇ ਇਕੱਲੇ ਨਟ-ਬੋਲਟ ਬਾਰੇ ਵੀ ਜਾਣਦੇ ਹੋਵਾਂਗੇ। ਕਿਸੇ ਮਕੈਨਿਕ ਦੁਆਰਾ ਇਸਤਰਾਂ ਕਹਿਣਾ ਕੋਈ ਗੱਲ ਨਹੀਂ ਬਣਦੀ ਕਿ, ‘ਮੈਂ ਤੁਹਾਡੀ ਕਾਰ ਬਾਰੇ ਸਭਕੁੱਝ ਜਾਣਦਾ ਹਾਂ, ਪਰ ਬਦਕਿਸਮਤੀ ਨਾਲ ਮੈਂ ਤੁਹਾਨੂੰ ਇਸਦੇ ਕਿਸੇ ਪੁਰਜੇ ਬਾਰੇ ਕੁੱਝ ਵੀ ਨਹੀਂ ਦੱਸ ਸਕਦਾ।’
  • ਕੁਆਂਟਮ ਮਕੈਨਿਕਸ ਵਿੱਚ ਕੁੱਝ ਇਸੇ ਤਰਾਂ ਆਈਨਸਟਾਈਨ ਨੇ ਬੋਹਰ ਨੂੰ ਸਮਝਾਇਆ ਸੀ, ਕਿ ਕੋਈ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣ ਸਕਦਾ ਹੈ ਪਰ ਇਸਦੇ ਅਲੱਗ ਅਲੱਗ ਪੁਰਜਿਆਂ ਬਾਰੇ ਕੁੱਝ ਨਹੀਂ ਜਾਣ ਸਕਦਾ- ਪਰ ਬੋਹਰ ਇਸ ਤੱਥ ਦੀ ਪ੍ਰਸ਼ੰਸਾ ਕਰਨ ਤੋਂ ਅਸਫਲ ਰਿਹਾ। ਮੈਂ ਇਹ ਵੀ ਲਿਖਣਾ ਚਾਹਾਂਗਾ ਕਿ ਕੁਆਂਟਮ ਟੈਕਸਟ-ਬੁੱਕਾਂ ਦੀ ਉਸ ਪੀੜੀ ਨੇ ਇਸ ਨੂੰ ਅੱਖੋਂ ਉਹਲੇ ਕੀਤਾ। ਹਰ ਕੋਈ ਜਾਣਦਾ ਹੈ ਕਿ ਕੁਆਂਟਮ ਮਕੈਨਿਕਸ ਰਹੱਸਮਈ ਹੈ, ਪਰ ਮੇਰਾ ਸ਼ੱਕ ਹੈ ਕਿ ਬਹੁਤ ਘੱਟ ਲੋਕ ਤੁਹਾਨੂੰ ਇਹ ਦੱਸ ਸਕਣਗੇ ਕਿ ਕੁਆਂਟਮ ਮਕੈਨਿਕਸ ਕਿਸਤਰਾਂ ਰਹੱਸਮਈ ਹੈ। ਇਹ ਕੋਰਸ ਕੁਆਂਟਮ ਮਕੈਨਿਕਸ ਉੱਤੇ ਇੱਕ ਤਕਨੀਕੀ ਕੋਰਸ ਹੈ, ਪਰ ਇਹ ਜਿਆਦਾਤਰ ਕਿਤਾਬਾਂ ਦੇ ਜਿਅਦਾਤਰ ਕੁਆਂਟਮ ਮਕੈਨਿਕਸ ਕੋਰਸਾਂ ਨਾਲੋਂ ਵੱਖਰਾ ਹੈ। ਧਿਆਨ ਦਾ ਵਿਸ਼ਾ ਤਰਕ ਵਾਲੇ ਸਿਧਾਂਤ ਹਨ ਤੇ ਮੰਤਵ ਕੁਆਂਟਮ ਤਰਕ ਦੇ ਨਿਰੇ ਰਹੱਸ ਨੂੰ ਲਕੋਣ ਦਾ ਨਹੀਂ ਹੈ, ਸਗੋਂ ਇਸਤੇ ਰੋਸ਼ਨੀ ਪਾਉਣ ਦਾ ਹੈ।


ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?

  • ਚਾਹੇ ਤੁਸੀਂ ਦੇਖੇ ਚਾਹੇ ਨਹੀਂ ਦੇਖੇ, ਬਹੁਤ ਚੰਗੇ ਵੀਡੀਓ ਲੈਕਚਰ ਰਿਕਾਰਡ ਕੀਤੇ ਹੋਏ ਹਨ ਜਿਹਨਾਂ ਨੂੰ ਤੁਸੀਂ ਇਸ ਲਿੰਕ ਉੱਤੇ ਦੇਖ ਸਕਦੇ ਹੋ
  • ਯੂਟਿਊਬ ਤੇ ਇਸੇ ਤਰਾਂ ਦੇ ਹੋਰ ਪਲੇਲਿਸਟ ਵੀ ਮੌਜੂਦ ਹਨ ਜਿਹਨਾਂ ਵਿੱਚ ਇੱਕ ਇੱਕ ਕੋਰਸ ਦੇ 10 ਹਿੱਸੇ ਹਨ।

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)

Purge server cache