Course:ਕੁਆਂਟਮ ਮਕੈਨਿਕਸ/ਗਰੈਜੂਏਸ਼ਨ QM-ਕੋਰਸ
HOME | ਬੁਨਿਆਦੀ ਕੁਆਂਟਮ ਮਕੈਨਿਕਸ | IM-ਕੁਆਂਟਮ ਮਕੈਨਿਕਸ | ਗਰੈਜੂਏਸ਼ਨ QM-ਕੋਰਸ | ਸਪੈਸ਼ਲ ਰਿਲੇਟੀਵਿਟੀ | ਕੁਆਂਟਮ ਫੀਲਡ ਥਿਊਰੀ | ਜਨਰਲ ਰਿਲੇਟੀਵਿਟੀ | ਸੁਪਰਸਮਿੱਟਰੀ | ਸਟਰਿੰਗ ਥਿਊਰੀ | ਕੁਆਂਟਮ ਗਰੈਵਿਟੀ |
HOME | ਭੂਮਿਕਾ | ਧਾਰਨਾਵਾਂ | P ਤੇ M | ਡਾਇਨਾਮਿਕਸ | A-ਮੋਮੈਂਟਮ | ਸਪਿੱਨ | AM-ਜੋੜ | TIP-ਥਿਊਰੀ | TDP-ਥਿਊਰੀ | I-ਕਣ | S-ਥਿਊਰੀ | RLE-ਥਿਊਰੀ |
ਗਰੈਜੂਏਸ਼ਨ QM-ਕੋਰਸ
ਇਹ ਕੋਰਸ ਗਰੈਜੂਏਸ਼ਨ ਲੈਵਲ ਦੇ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਵਿਗਿਆਨ ਵਿੱਚ ਦਿਲਚਸਪੀ ਰੱਖਦੇ ਹਨ ਕੁਆਂਟਮ ਮਕੈਨਿਕਸ ਬਾਰੇ ਗਹਿਰੀ ਸਮਝ ਵਿਕਸਿਤ ਕਰਨੀ ਚਾਹੁੰਦੇ ਹੋਣ ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?
- ਇਸ ਵਿੱਦਿਅਕ ਯੋਜਨਾ ਰਾਹੀਂ ਤੁਸੀਂ:
- ਕੁਆਂਟਮ ਮਕੈਨਿਕਸ ਦੀ ਬੁਨਿਆਦੀ ਸਮਝ ਹਾਸਲ ਕਰ ਸਕੋਗੇ
- ਭੌਤਿਕ ਵਿਗਿਆਨ ਪਿੱਛੇ ਛੁਪੀ ਕੁਆਂਟਮ ਭੌਤਿਕ ਵਿਗਿਆਨ ਦੀ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ।
ਅੱਗੇ ਪੜੋ ... (Click to show) ਵਿਸ਼ਾ ਸੂਚੀ ਗਰੈਜੂਏਸ਼ਨ ਕੋਰਸ ਕੁਆਂਟਮ ਮਕੈਨਿਕਸ ਗਰੈਜੂਏਸ਼ਨ ਕੋਰਸ
|
ਹੋਰ ਪੜੋ ... (Click to show) ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਕੁਆਂਟਮ ਮਕੈਨਿਕਸ ਦੀ ਵਿਆਖਿਆ ਕਥਨਾਂ ਦਾ ਇੱਕ ਅਜਿਹਾ ਸੈੱਟ ਹੈ ਜੋ ਮੋਜੂਦਾ ਥਿਊਰੀ ਤੋਂ ਪਰੇ ਕੁਆਂਟਮ ਮਕੈਨਿਕਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਭਾਵੇਂ ਕੁਆਂਟਮ ਮਕੈਨਿਕਸ ਨੇ ਸਖਤ ਸ਼ੁੱਧਤਾ ਕਾਇਮ ਰੱਖੀ ਹੈ ਅਤੇ ਪ੍ਰਯੋਗਿਕ ਪਰਖਾਂ ਰਾਹੀਂ ਗੁਜ਼ਰਿਆ ਹੈ, ਫੇਰ ਵੀ ਇਹਨਾਂ ਪ੍ਰਯੋਗਾਂ ਵਿੱਚੋਂ ਬਹੁਤ ਸਾਰੇ ਪ੍ਰਯੋਗ ਵੱਖਰੀਆਂ ਵਿਆਖਿਆਵਾਂ ਲਈ ਖੁੱਲੇ ਪਏ ਹਨ। ਬਹੁਤ ਸਾਰੇ ਦ੍ਰਿੜਤਾ ਨਾਲ ਕਹਿਣ ਵਾਲੇ ਸੋਚ ਦੇ ਸਕੂਲ ਮੌਜੂਦ ਹਨ, ਜੋ ਇਹ ਕਹਿਣ ਵਿੱਚ ਫਰਕ ਰੱਖਦੇ ਹਨ ਕਿ ਕੀ ਕੁਆਂਟਮ ਮਕੈਨਿਕਸ ਨੂੰ ਨਿਰਧਾਰਤਮਿਕ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜਾਂ ਨਹੀਂ, ਕੁਆਂਟਮ ਮਕੈਨਿਕਸ ਦੇ ਕਿਹੜੇ ਤੱਤਾਂ ਨੂੰ ਵਾਸਤਵਿਕ ਮੰਨਿਆ ਜਾਵੇ, ਅਤੇ ਹੋਰ ਮਸਲੇ ਵੀ ਹਨ। ਇਹ ਸਵਾਲ ਭੌਤਿਕ ਵਿਗਿਆਨ ਦੇ ਫਿਲਸਾਫਰਾਂ ਲਈ ਵਿਸ਼ੇਸ਼ ਦਿਲਚਸਪੀ ਵਾਲਾ ਹੈ, ਕਿਉਂਕਿ ਭੌਤਿਕ ਵਿਗਿਆਨੀ ਇਸ ਵਿਸ਼ੇ ਵਿੱਚ ਇੱਕ ਸ਼ਕਤੀਸ਼ਾਲੀ ਦਿਲਚਸਪੀ ਦਿਖਾਉਣਾ ਜਾਰੀ ਰੱਖ ਰਹੇ ਹਨ। ਇਹ ਆਮਤੌਰ ਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਨੂੰ ਕੁਆਂਟਮ ਮਕੈਨਿਕਸ ਦੇ ਫਾਰਮੂਲਾ ਸੂਤਰੀਕਰਨ ਦੀ ਇੱਕ ਵਿਆਖਿਆ ਦੇ ਤੌਰ ਤੇ ਵਿਚਾਰਦੇ ਹਨ, ਜਿਸ ਵਿੱਚ ਥਿਊਰੀ ਦੀਆਂ ਗਣਿਤਿਕ ਇਕਾਈਆਂ ਦੇ ਭੌਤਿਕੀ ਅਰਥਾਂ ਬਾਰੇ ਦਰਸਾਇਆ ਜਾਂਦਾ ਹੈ। ਵਿਆਖਿਆਵਾਂ ਦਾ ਇਤਿਹਾਸਕੁਆਂਟਮ ਸਿਧਾਂਤਵਾਦੀਆਂ ਦੇ ਸ਼ਬਦ, ਜਿਵੇਂ ਵੇਵ ਫੰਕਸ਼ਨ ਅਤੇ ਮੈਟ੍ਰਿਕਸ ਮਕੈਨਿਕਸ ਦੀ ਪਰਿਭਾਸ਼ਾ, ਬਹੁਤ ਸਾਰੀਆਂ ਸਟੇਜਾਂ ਰਾਹੀਂ ਗੁਜ਼ਰੀ ਹੈ। ਉਦਾਹਰਨ ਦੇ ਤੌਰ ਤੇ, ਐਰਵਿਨ ਸ਼੍ਰੋਡਿੰਜਰ ਨੇ ਮੌਲਿਕ ਤੌਰ ਤੇ ਇਲੈਕਟ੍ਰੌਨ ਦੇ ਵੇਵ ਫੰਕਸ਼ਨ ਨੂੰ ਫੀਲਡ ਦੇ ਆਰਪਾਰ ਪੋਚੀ ਹੋਈ ਇਸਦੀ ਚਾਰਜ ਘਣਤਾ ਦੇ ਤੌਰ ਤੇ ਸਮਝਿਆ, ਜਦੋਂ ਕਿ ਮੈਕਸ ਬੌਰਨ ਨੇ ਫੀਲਡ ਦੇ ਆਰਪਾਰ ਵੰਡੀ ਹੋਈ ਇਲੈਕਟ੍ਰੌਨ ਦੀ ਪ੍ਰੋਬੇਬਿਲਟੀ ਡੈੱਨਸਟੀ ਦੇ ਤੌਰ ਤੇ ਇਸਦੀ ਪੁਨਰ ਵਿਆਖਿਆ ਕੀਤੀ। 1927 ਵਿੱਚ ਪੰਜਵੀਂ ਸੋਲਵੇਅ ਕਾਨਫਰੰਸ ਵਿਖੇ ਇਸ ਅਤੇ ਇਸਦੇ ਨਾਲ ਸਬੰਧਤ ਹੋਰ ਕਈ ਸਵਾਲਾਂ ਬਾਰੇ ਵਿਸਥਾਰਪੂਰਵਕ ਅਤੇ ਜੋਰਦਾਰ ਬਹਿਸ ਛਿੜੀ ਸੀ। ਬਹਿਸ ਹੁਣ ਤੱਕ ਜਾਰੀ ਰਹੀ ਹੈ। ਇੱਕ ਸ਼ੁਰੂਆਤੀ ਵਿਆਖਿਆ ਨੇ ਕੌਪਨਹੀਗਨ ਇੰਟਰਪਰੈਟੇਸ਼ਨ ਨਾਮ ਪ੍ਰਾਪਤ ਕਰ ਲਿਆ ਹੈ, ਅਤੇ ਅਕਸਰ ਇਸਦੀ ਵਰਤੋ ਹੁੰਦੀ ਹੈ। ਹੋਰ ਤਾਜ਼ਾ ਵਿਆਖਿਆਤਮਿਕ ਸਕੰਲਪਾਂ ਵਿੱਚੋਂ ਕੁਆਂਟਮ ਡਿਕੋਹਰੈਂਸ ਅਤੇ ਮੈਨੀ ਵਰਲਡਜ਼ ਪ੍ਰਮੁੱਖ ਹਨ। 20ਵੀਂ ਸਦੀ ਦੇ ਜਿਆਦਾ ਸਮੇਂ ਦੌਰਾਨ, ਕੋਲੈਪਸ ਥਿਊਰੀਆਂ ਸਪੱਸ਼ਟ ਤੌਰ ਤੇ ਮੁੱਖਧਾਰਾ ਦ੍ਰਿਸ਼ਟੀਕੋਣ ਸਨ, ਅਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਦਾ ਸਵਾਲ ਜਿਆਦਾਤਰ ਇਸ ਗੱਲ ਦੁਆਲੇ ਘੁੰਮਦਾ ਰਿਹਾ ਕਿ ‘’ਕੋਲੈਪਸ’’ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ‘ਪਿਲੌਟ-ਵੇਵ (ਡਿ ਬ੍ਰੋਗਲਿ-ਬੋਹਮ-ਵਰਗੀ) ਜਾਂ ਮੈਨੀ ਵਰਲਡਜ਼ (ਐਵਰੈਸ਼ੀਅਨ) ਵਿਆਖਿਆਵਾਂ ਵਿੱਚੋਂ ਕਿਸੇ ਇੱਕ ਦੇ ਸਮਰਥਕ ਇਸ ਗੱਲ ਤੇ ਜੋਰ ਦੇਣ ਵੱਲ ਮਜਬੂਰ ਹਨ ਕਿ 1950ਵੇਂ ਤੋਂ 1980ਵੇਂ ਦਹਾਕਿਆਂ ਤੱਕ ਉਹਨਾਂ ਦੀਆਂ ਸਬੰਧਤ ਮੰਜਲਾਂ ਕਿਵੇਂ ਬੁੱਧੀ ਦੇ ਲੈਵਲ ਤੇ ਹਾਸ਼ੀਆ ਉੱਤੇ ਕਰ ਦਿੱਤੇ ਗਏ ਸਨ। ਇਸ ਸਮਝ ਮੁਤਾਬਿਕ, ਸਾਰੀਆਂ ਗੈਰ-ਕੋਲੈਪਸ ਥਿਊਰੀਆਂ (ਇਤਿਹਾਸਿਕ ਤੌਰ ਤੇ) ‘ਘੱਟ ਗਿਣਤੀ ਦੀਆਂ’ ਵਿਆਖਿਆਵਾਂ ਹਨ। ਫੇਰ ਵੀ, 1990ਵੇਂ ਦਹਾਕੇ ਤੋਂ ਬਾਦ, ਗੈਰ-ਕੋਲੈਪਸ ਥਿਊਰੀਆਂ ਪ੍ਰਤਿ ਦਿਲਚਸਪੀ ਨੇ ਦੁਬਾਰਾ ਤਰੱਕੀ ਕੀਤੀ ਹੈ। 2015 ਦਾ ਸਟੈਨਫੋਰਡ ਇੰਸਾਇਕਲੋਪੀਡੀਆ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਨੂੰ ਬੋਹਮੀਅਨ ਮਕੈਨਿਕਸ (ਪੀਲੌਟ-ਵੇਵ ਥਿਊਰੀਆਂ), ਕੋਲੈਪਸ ਥਿਊਰੀਆਂ, ਮੈਨੀ-ਵਰਲਡ ਇੰਟ੍ਰਪ੍ਰੈਟੇਸ਼ਨਾਂ, ਮਾਡਲ ਇੰਟ੍ਰਪ੍ਰੈਟੇਸ਼ਨਾਂ ਅਤੇ ਰਿਲੇਸ਼ਨਲ ਇੰਟ੍ਰਪ੍ਰੈਟੇਸ਼ਨਾਂ ਵਿੱਚ ਗਰੁੱਪਬੱਧ ਕਰਨ ਯੋਗ ਸੁਝਾਵਾਂ ਦੀਆਂ ਸ਼੍ਰੇਣੀਆਂ ਦੇ ਤੌਰ ਤੇ ਗਰੁੱਪਬੱਧ ਕਰਦਾ ਹੈ। 1990 ਤੋਂ 2000 ਦੌਰਾਨ ਮੁੱਖਧਾਰਾ ਦ੍ਰਿਸ਼ਟੀਕੋਣ ਦੇ ਇੱਕ ਮੋਟੇ ਗਾਈਡ ਵਿਕਾਸ ਦੇ ਤੌਰ ਤੇ, ਜੁਲਾਈ 2011 ਦੇ ‘ਕੁਆਂਟਮ ਫਿਜ਼ਿਕਸ ਐਂਡ ਦਿ ਨੇਚਰ ਔਫ ਰਿਅਲਟੀ’ ਸੰਮੇਲਨ ਵਿੱਚ ਸ਼ੌਲੌਸ਼ਹਉਰ ਦੁਆਰਾ ਇੱਕ ਚੋਣ ਵਿੱਚ ਇੱਕਠੇ ਕੀਤੇ ਵਿਚਾਰਾਂ ਦੀ ਇੱਕ ਤਸਵੀਰ ਤੇ ਵਿਚਾਰ ਕਰੋ। ਵਿਦਵਾਨਾ, ਅਗਸਤ 1997 ਵਿੱਚ ‘ਫੰਡਾਮੈਂਟਲ ਪਰੌਬਲਮਜ਼ ਇਨ ਕੁਆਂਟਮ ਥਿਊਰੀ’ ਸੰਮੇਲਨ ਵਿੱਚ ਮੈਕਸ ਟੇਗਮਾਰਕ ਦੁਆਰਾ ਪੁਆਈਆਂ ਇੱਕ ਮਿਲਦੀ ਜੁਲਦੀਆਂ ਰਸਮੀ ਵੋਟਾਂ ਦਾ ਹਵਾਲਾ ਦਿੰਦੇ ਹਨ। ਵਿਦਵਾਨਾਂ ਦਾ ਕੱਢਿਆ ਪ੍ਰਮੁੱਖ ਨਤੀਜਾ ਇਹ ਹੈ ਕਿ ਕੌਪਨਹੀਗਨ ਇੰਟ੍ਰਪ੍ਰੈਟੇਸ਼ਨ ਅਜੇ ਵੀ ਰਾਜ ਕਰਦੀ ਹੈ, ਜਿਸਨੇ ਸਭ ਤੋਂ ਜਿਆਦਾ (42%) ਵੋਟਾਂ ਹਾਸਲ ਕੀਤੀਆਂ, ਭਾਵੇਂ ਮੁੱਖਧਾਰਾ ਦੇ ਧਿਆਨ ਵਿੱਚ ਮੈਨੀ-ਵਰਲਡਜ਼ ਇੰਟ੍ਰਪ੍ਰੈਟੇਸ਼ਨਾਂ ਜਿਆਦਾ ਵਧੀਆਂ ਹਨ। “ਇੱਥੇ ਕੌਪਨਹੀਗਨ ਵਿਆਖਿਆਵਾਂ ਅਜੇ ਵੀ ਰਾਜ ਕਰਦੀਆਂ ਹਨ, ਖਾਸ ਤੌਰ ਤੇ ਜੇਕਰ ਅਸੀਂ ਇਸਦਾ ਸੂਚਨਾ-ਅਧਾਰਿਤ ਵਿਆਖਿਆਵਾਂ ਅਤੇ ਕੁਆਂਟਮ ਬੇਸੀਅਨ ਵਿਆਖਿਆ ਵਰਗੇ ਬੁੱਧੀਮਾਨ ਨਤੀਜਿਆਂ ਬਾਲ ਇੱਕਠਾ ਢੇਰ ਲਗਾਈਏ। ਟੈਗਮਾਰਕ ਦੀ ਵੋਟ ਪ੍ਰਕ੍ਰਿਆ ਵਿੱਚ, ਐਵਰੈੱਟ ਵਿਆਖਿਆ ਨੇ 17% ਵੋਟਾਂ ਹਾਸਲ ਕੀਤੀਆਂ, ਜੋ ਸਾਡੀ ਪਲੋਿੰਗ ਵਿੱਚ 18% ਵੋਟਾਂ ਦੀ ਸੰਖਿਆ ਨਾਲ ਮਿਲਦੀ ਜੁਲਦੀ ਹੈ।”
|
ਹੋਰ ਪੜੋ ... (Click to show)
|
ਹੋਰ ਪੜੋ ... (Click to show)
|
ਕੁਆਂਟਮ ਮਕੈਨਿਕਸ ਕੀ ਹੈ ਅਤੇ ਕਿਸ ਮਕਸਦ ਲਈ ਹੈ?
- ਅਲਬਰਟ ਆਈਨਸਟਾਈਨ, ਜੋ ਕਈ ਕਾਰਨਾ ਕਰਕੇ ਕੁਆਂਟਮ ਮਕੈਨਿਕਸ ਦਾ ਜਨਮਦਾਤਾ ਸੀ, ਇਸ ਵਿਸ਼ੇ ਨਾਲ ਪਿਆਰ-ਨਫਰਤ ਵਾਲਾ ਸਬੰਧ ਰੱਖਦਾ ਸੀ। ਉਸਦਾ ਨੀਲ ਬੋਹਰ ਨਾਲ ਤਰਕ-ਵਿਤਰਕ ਵਿਗਿਆਨ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ- ਜਿਸ ਵਿੱਚ ਬੋਹਰ ਕੁਆਂਟਮ ਮਕੈਨਿਕਸ ਨੂੰ ਪੂਰੀ ਤਰਾਂ ਸਵੀਕਾਰ ਕਰਦਾ ਹੈ ਤੇ ਆਈਨਸਟਾਈਨ ਗਹਿਰਾਈ ਨਾਲ ਇਸ ਵਿਸ਼ੇ ਪ੍ਰਤਿ ਸ਼ੱਕੀ ਸੁਭਾਅ ਰੱਖਦਾ ਹੈ। ਜਿਆਦਾਤਰ ਭੌਤਿਕ ਵਿਗਿਆਨੀਆਂ ਦੁਆਰਾ ਇਹ ਆਮ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ ਕਿ ਬੋਹਰ ਜਿੱਤ ਗਿਆ ਅਤੇ ਆਈਨਸਟਾਈਨ ਹਾਰ ਗਿਆ। ਮੇਰੀ ਅਪਣੀ ਭਾਵਨਾ ਮੁਤਾਬਿਕ, ਮੈਂ ਸੋਚਦਾ ਹਾਂ ਕਿ ਭੌਤਿਕ ਵਿਗਿਆਨੀਆਂ ਦੇ ਵਧ ਰਹੀ ਗਿਣਤੀ ਦੁਆਰਾ ਇਹ ਰੱਵਈਆ ਆਈਨਸਟਾਈਨ ਦੇ ਦ੍ਰਿਸ਼ਟੀਕੋਣ ਨਾਲ ਇਨਸਾਫ ਨਹੀਂ ਕਰਦਾ।
- ਬੋਹਰ ਅਤੇ ਆਈਨਸਟਾਈਨ ਦੋਵੇਂ ਰਹੱਸਵਾਦੀ ਗੁੰਝਲਦਾਰ ਇਨਸਾਨ ਸਨ। ਆਈਨਸਟਾਈਨ ਨੇ ਇਹ ਦਿਖਾਉਣ ਲਈ ਬਹੁਤ ਕੋਸ਼ਿਸ਼ ਕੀਤੀ ਕਿ ਕੁਆਂਟਮ ਮਕੈਨਿਕਸ ਬੇਤੁਕੀ ਹੈ; ਜਦੋਂਕਿ ਬੋਹਰ ਹਮੇਸ਼ਾਂ ਹੀ ਉਸਦੇ ਤਰਕਾਂ ਦਾ ਸਹਾਮਣਾ ਕਰਨ ਦੇ ਯੋਗ ਰਿਹਾ। ਪਰ ਅਪਣੀ ਆਖਰੀ ਹਮਲੇ ਵਿੱਚ ਆਈਨਸਟਾਈਨ ਨੇ ਕੁੱਝ ਬਹਤ ਹੀ ਗਹਿਰੀ ਚੀਜ਼ ਵੱਲ ਧਿਆਨ ਦਵਾਇਆ, ਜੋ ਇੰਨੀ ਜਿਆਦਾ ਮਨੁੱਖੀ ਬੁੱਧੀ ਤੋਂ ਉਲਟ ਸੀ, ਇੰਨੀ ਜਿਆਦਾ ਸਮੱਸਿਆਵਾਂ-ਯੁਕਤ ਸੀ, ਪਰ ਫੇਰ ਵੀ ਬਹੁਤ ਉਤੇਜਨਾ ਭਰਪੂਰ ਸੀ, ਕਿ 21ਵੀਂ ਸਦੀ ਦੇ ਸ਼ੁਰੂ ਵਿੱਚ ਇਸਨੇ ਸਿਧਾਂਤਵਾਦੀ ਭੌਤਿਕ ਵਿਗਿਆਨੀਆਂ ਨੂੰ ਅਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਆਈਨਸਟਾਈਨ ਦੀ ਆਖਰੀ ਮਹਾਨ ਖੋਜ- ਇਨਟੈਂਗਲਮੈਂਟ- ਪ੍ਰਤਿ ਬੋਹਰ ਦਾ ਇੱਕ ਮਾਤਰ ਜਵਾਬ ਇਸਦੀ ਪਰਵਾਹ ਨਾ ਕਰਕੇ ਅੱਖੋਂ ਓਹਲੇ ਕਰਨਾ ਹੀ ਸੀ।
- ਇਨਟੈਂਗਲਮੈਂਟ ਦੀ ਘਟਨਾ ਕੁਆਂਟਮ ਮਕੈਨਿਕਸ ਦਾ ਮੂਲ ਤੱਥ ਹੈ, ਅਜਿਹਾ ਤੱਥ ਜੋ ਇਸਨੂੰ ਕਲਾਸੀਕਲ ਮਕੈਨਿਕਸ ਤੋਂ ਵੱਖਰਾ ਕਰਦਾ ਹੈ। ਭੌਤਿਕੀ ਸੰਸਾਰ ਵਿੱਚ ਕੀ ਵਾਸਤਵਿਕ ਹੈ, ਦੇ ਬਾਰੇ ਸਾਡੀ ਸਾਰੀ ਸਮਝ ਪ੍ਰਤਿ ਇਹ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਭੌਤਿਕੀ ਸਿਸਟਮਾਂ ਬਾਰੇ ਸਾਡੀ ਆਮ ਸਮਝ ਇਹ ਹੈ ਕਿ ਜੇਕਰ ਅਸੀਂ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਈਏ, ਯਾਨਿ ਕਿ ਸਿਧਾਂਤਿਕ ਤੌਰ ਤੇ ਸਭ ਕੁੱਝ ਜੋ ਵੀ ਕਿਸੇ ਸਿਸਟਮ ਬਾਰੇ ਜਾਣਿਆ ਜਾ ਸਕਦਾ ਹੋਵੇ, ਤਾਂ ਅਸੀਂ ਇਸਦੇ ਹਿੱਸਿਆਂ ਬਾਰੇ ਵੀ ਸਭ ਕੁੱਝ ਜਾਣਦੇ ਹੋਵਾਂਗੇ। ਜੇਕਰ ਸਾਨੂੰ ਕਿਸੇ ਆਟੋਮੋਬਾਈਲ ਦੀ ਹਾਲਤ ਦਾ ਸੰਪੂਰਣ ਗਿਆਨ ਹੋਵੇ, ਫੇਰ ਅਸੀਂ ਇਸਦੇ ਪਹੀਆਂ, ਇਸਦੇ ਇੰਜਣ, ਇਸਦੀ ਟਰਾਂਸਮਿਸ਼ਨ, ਅਤੇ ਸਮਾਨ ਨੂੰ ਸਾਂਭਣ ਵਾਲੇ ਇਕੱਲੇ ਇਕੱਲੇ ਨਟ-ਬੋਲਟ ਬਾਰੇ ਵੀ ਜਾਣਦੇ ਹੋਵਾਂਗੇ। ਕਿਸੇ ਮਕੈਨਿਕ ਦੁਆਰਾ ਇਸਤਰਾਂ ਕਹਿਣਾ ਕੋਈ ਗੱਲ ਨਹੀਂ ਬਣਦੀ ਕਿ, ‘ਮੈਂ ਤੁਹਾਡੀ ਕਾਰ ਬਾਰੇ ਸਭਕੁੱਝ ਜਾਣਦਾ ਹਾਂ, ਪਰ ਬਦਕਿਸਮਤੀ ਨਾਲ ਮੈਂ ਤੁਹਾਨੂੰ ਇਸਦੇ ਕਿਸੇ ਪੁਰਜੇ ਬਾਰੇ ਕੁੱਝ ਵੀ ਨਹੀਂ ਦੱਸ ਸਕਦਾ।’
- ਕੁਆਂਟਮ ਮਕੈਨਿਕਸ ਵਿੱਚ ਕੁੱਝ ਇਸੇ ਤਰਾਂ ਆਈਨਸਟਾਈਨ ਨੇ ਬੋਹਰ ਨੂੰ ਸਮਝਾਇਆ ਸੀ, ਕਿ ਕੋਈ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣ ਸਕਦਾ ਹੈ ਪਰ ਇਸਦੇ ਅਲੱਗ ਅਲੱਗ ਪੁਰਜਿਆਂ ਬਾਰੇ ਕੁੱਝ ਨਹੀਂ ਜਾਣ ਸਕਦਾ- ਪਰ ਬੋਹਰ ਇਸ ਤੱਥ ਦੀ ਪ੍ਰਸ਼ੰਸਾ ਕਰਨ ਤੋਂ ਅਸਫਲ ਰਿਹਾ। ਮੈਂ ਇਹ ਵੀ ਲਿਖਣਾ ਚਾਹਾਂਗਾ ਕਿ ਕੁਆਂਟਮ ਟੈਕਸਟ-ਬੁੱਕਾਂ ਦੀ ਉਸ ਪੀੜੀ ਨੇ ਇਸ ਨੂੰ ਅੱਖੋਂ ਉਹਲੇ ਕੀਤਾ। ਹਰ ਕੋਈ ਜਾਣਦਾ ਹੈ ਕਿ ਕੁਆਂਟਮ ਮਕੈਨਿਕਸ ਰਹੱਸਮਈ ਹੈ, ਪਰ ਮੇਰਾ ਸ਼ੱਕ ਹੈ ਕਿ ਬਹੁਤ ਘੱਟ ਲੋਕ ਤੁਹਾਨੂੰ ਇਹ ਦੱਸ ਸਕਣਗੇ ਕਿ ਕੁਆਂਟਮ ਮਕੈਨਿਕਸ ਕਿਸਤਰਾਂ ਰਹੱਸਮਈ ਹੈ। ਇਹ ਕੋਰਸ ਕੁਆਂਟਮ ਮਕੈਨਿਕਸ ਉੱਤੇ ਇੱਕ ਤਕਨੀਕੀ ਕੋਰਸ ਹੈ, ਪਰ ਇਹ ਜਿਆਦਾਤਰ ਕਿਤਾਬਾਂ ਦੇ ਜਿਅਦਾਤਰ ਕੁਆਂਟਮ ਮਕੈਨਿਕਸ ਕੋਰਸਾਂ ਨਾਲੋਂ ਵੱਖਰਾ ਹੈ। ਧਿਆਨ ਦਾ ਵਿਸ਼ਾ ਤਰਕ ਵਾਲੇ ਸਿਧਾਂਤ ਹਨ ਤੇ ਮੰਤਵ ਕੁਆਂਟਮ ਤਰਕ ਦੇ ਨਿਰੇ ਰਹੱਸ ਨੂੰ ਲਕੋਣ ਦਾ ਨਹੀਂ ਹੈ, ਸਗੋਂ ਇਸਤੇ ਰੋਸ਼ਨੀ ਪਾਉਣ ਦਾ ਹੈ।
ਕੀ ਤੁਸੀਂ ਮੱਦਦ ਕਰ ਸਕਦੇ ਹੋ?
ਤੁਸੀਂ ਹੇਠਾਂ ਲਿਖੇ ਤਰੀਕੇ ਨਾਲ ਅਪਣਾ ਯੋਗਦਾਨ ਪਾ ਸਕਦੇ ਹੋ:
ਗਲਤੀਆਂ ਸੁਧਾਰਨਾ
- ਟਾਇਪਿੰਗ ਤੇ ਗਰਾਮਰ ਗਲਤੀਆਂ ਸੁਧਾਰ ਸਕਦੇ ਹੋ
ਅਨੁਵਾਦ ਕਰਨਾ
- ਅੰਗਰੇਜ਼ੀ ਆਰਟੀਕਲਾਂ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਸਮੱਗਰੀ ਇੱਥੇ ਜੋੜ ਸਕਦੇ ਹੋ
- ਤਸਵੀਰਾਂ ਦੇ ਅੰਗਰੇਜ਼ੀ ਕੈਪਸ਼ਨ ਅਨੁਵਾਦ ਕਰ ਸਕਦੇ ਹੋ
ਵੀਡੀਓ ਅਪਲੋਡ ਕਰਨਾ
- ਵਿਸ਼ਿਆਂ ਨਾਲ ਸਬੰਧਤ ਢੁਕਵੇਂ ਫਾਰਮੇਟ ਵਿੱਚ ਵੀਡੀਓ ਅਪਲੋਡ ਕਰ ਸਕਦੇ ਹੋ ਤੇ ਇੱਥੇ ਲਿੰਕ ਦੇ ਸਕਦੇ ਹੋ
ਹੋਰ ਸੁਝਾਅ
- ਵਿਕੀਵਰਸਟੀ ਦੇ ਵਿੱਦਿਅਕ ਪ੍ਰੋਜੈਕਟਾਂ ਦੇ ਵਿਕਾਸ ਲਈ ਹੋੇਰ ਸੁਝਾਓ ਦੇ ਸਕਦੇ ਹੋ
ਚੀਜ਼ਾਂ ਜੋ ਤੁਸੀਂ ਕਰ ਸਕਦੇ ਹੋ
ਕੁਆਂਟਮ ਮਕੈਨਿਕਸ ਵਿੱਦਿਅਕ ਯੋਜਨਾ ਵਿੱਚ ਯੋਗਦਾਨ
ਕੋਈ ਵੀ ਇਸ ਵਿੱਦਿਅਕ ਯੋਜਨਾ ਵਿੱਚ ਸਮੱਗਰੀ ਯੋਗਦਾਨ ਪਾ ਸਕਦਾ ਹੈ। ਕਿਰਪਾ ਕਰਕੇ ਪਹਿਲਾਂ ਇੱਕ ਵਿਕੀਵਰਸਟੀ ਖਾਤਾ ਬਣਾ ਲਓ।
ਖਾਸ ਚੀਜ਼ਾਂ ਜੋ ਤੁਸੀਂ ਕਰ ਸਕਦੇ ਹੋ ਲਈ ਇੱਥੇ ਜਾਓ। |
ਕਿਰਪਾ ਕਰਕੇ ਸਾਡੇ ਨਾਲ ਕੰਮ ਕਰਨ ਲਈ ਯੋਜਨਾ ਵਿਕਾਸ ਉੱਪ-ਸਫ਼ੇ ਤੇ ਜਾਓ ਕਿ ਕਿਵੇਂ ਯੋਜਨਾ ਦਾ ਵਿਕਾਸ ਹੋ ਸਕਦਾ ਹੈ। ਕਿਰਪਾ ਕਰਕੇ ਇਸ ਯੋਜਨਾ ਦੇ ਪਿੱਛੇ ਛੁਪੀਆਂ ਧਾਰਨਾਵਾਂ ਉੱਤੇ ਟਿੱਪਣੀ ਕਰਨ ਲਈ ਯੋਜਨਾ ਦੇ ਚਰਚਾ ਵਿਸ਼ੇ ਨੂੰ ਕ੍ਰਿਆਸ਼ੀਲ ਕਰੋ।
ਸ਼ੁਰੂ ਕਰਨ ਵਿੱਚ ਮੱਦਦ
ਇੱਥੇ ਤੁਸੀਂ ਕੁਆਂਟਮ ਮਕੈਨਿਕਸ ਦੇ ਸਬੰਧ ਵਿੱਚ ਸਵਾਲ ਕਰ ਸਕਦੇ ਹੋ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦੇ ਹੋ
ਸਵਾਲ
- ਕੁਆਂਟਮ ਮਕੈਨਿਕਸ ਤੇ ਕੁਆਂਟਮ ਫੀਲਡ ਥਿਊਰੀ ਵਿੱਚ ਕੀ ਅੰਤਰ ਹੈ?
ਜਵਾਬ
ਕੁਆਂਟਮ ਫੀਲਡ ਥਿਊਰੀ ਇੱਕ ਅਜਿਹਾ ਸਿਧਾਂਤਕ ਢਾਂਚਾ ਹੈ ਜੋ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦਾ ਮੇਲ ਕਰਦਾ ਹੈ। ਆਮਤੌਰ ਤੇ ਕਹਿੰਦੇ ਹੋਏ, ਕੁਆਂਟਮ ਮਕੈਨਿਕਸ ਉਹ ਥਿਊਰੀ ਹੈ ਜੋ ਛੋਟੇ ਸਿਸਟਮਾਂ ਜਿਵੇਂ ਐਟਮਾਂ ਅਤੇ ਵਿਅਕਤੀਗਤ ਇਲੈਕਟ੍ਰੌਨਾਂ ਦਾ ਵਰਤਾਓ ਦਰਸਾਉਂਦੀ ਹੈ।
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?
|
Quick Links:
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)